15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਰਾਣਾ ਹਸਪਤਾਲ ਨੇ 23 ਸਾਲਾਂ ਦੀ ਸੇਵਾ ਨੂੰ ਸ਼ਰਧਾ ਨਾਲ ਰਾਮ ਅੰਮਿ੍ਤਬਾਣੀ ਪਾਠ ਕਰ ਕੇ ਮਨਾਇਆ

ਅਜੀਤ ਡੈਸਕ 17-10-2025
ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਬਲਜਿੰਦਰ ਸਿੰਘ)-ਰਾਣਾ ਹਸਪਤਾਲ ਸਰਹਿੰਦ ਵਲੋਂ ਆਪਣੀ 23ਵੀਂ ਵਰ੍ਹੇਗੰਢ ਧੰਨਵਾਦ, ਸ਼ਰਧਾ ਅਤੇ ਭਗਤੀ ਦੇ ਮਾਹੌਲ ਵਿਚ ਮਨਾਈ ਗਈ | ਇਸ ਸ਼ੁਭ ਮੌਕੇ ਤੇ ਹਸਪਤਾਲ ਦੇ ਵਿਹੜੇ 'ਚ ਰਾਮ ਅੰਮਿ੍ਤਬਾਣੀ ਪਾਠ ਕਰਵਾਇਆ ਗਿਆ, ਜਿਸ ਵਿਚ ਡਾਕਟਰਾਂ, ਸਟਾਫ਼ ਅਤੇ ਸੁਹਿਰਦਾਂ ਨੇ ਇਕੱਠੇ ਹੋ ਕੇ ਪ੍ਰਭੂ ਦਾ ਧੰਨਵਾਦ ਕੀਤਾ ਅਤੇ ਸਭ ਮਰੀਜ਼ਾਂ ਦੀ ਲੰਬੀ ਉਮਰ ਤੇ ਚੰਗੀ ਸਿਹਤ ਲਈ ਅਰਦਾਸ ਕੀਤੀ | ਇਸ ਪਾਠ ਸਮਾਗਮ ਵਿਚ ਡਾ. ਰਘੁਬੀਰ ਸੂਰੀ, ਰਾਮਾ ਸੂਰੀ ਅਤੇ ਡਾ. ਦੀਪੀਕਾ ਸੂਰੀ ਸਮੇਤ ਰਾਣਾ ਹਸਪਤਾਲ ਦੀ ਪੂਰੀ ਟੀਮ ਨੇ ਸ਼ਮੂਲੀਅਤ ਕੀਤੀ | ਇਹ ਸਮਾਂ ਹਸਪਤਾਲ ਦੀਆਂ 23 ਸਾਲਾਂ ਦੀਆਂ ਸਮਰਪਿਤ ਸੇਵਾਵਾਂ ਲਈ ਰੱਬ ਦਾ ਧੰਨਵਾਦ ਕਰਨ ਅਤੇ ਮਰੀਜ਼ਾਂ ਦੀ ਖ਼ੁਸ਼ਹਾਲੀ ਲਈ ਅਸ਼ੀਰਵਾਦ ਮੰਗਣ ਦਾ ਸੀ | ਇਸ ਮੌਕੇ 'ਤੇ ਡਾ. ਦੀਪੀਕਾ ਸੂਰੀ ਨੇ ਕਿਹਾ ਕਿ ਹਰ ਦਿਨ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਦਵਾਈ ਇਲਾਜ ਕਰ ਸਕਦੀ ਹੈ, ਪਰ ਚੰਗਾਈ ਰੱਬ ਦੀ ਕਿਰਪਾ ਨਾਲ ਹੀ ਮਿਲਦੀ ਹੈ | ਅਸੀਂ ਆਪਣੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਵਿਸ਼ਵਾਸ ਲਈ ਧੰਨਵਾਦ ਕਰਦੇ ਹਾਂ | ਹਸਪਤਾਲ ਪ੍ਰਬੰਧਕ ਮੰਡਲ ਨੇ ਸਭ ਸਟਾਫ਼ ਮੈਂਬਰਾਂ, ਮਰੀਜ਼ਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਜਿਨ੍ਹਾਂ ਨੇ ਰਾਣਾ ਹਸਪਤਾਲ ਦੇ ਇਸ ਯਾਤਰਾ ਵਿਚ ਸਹਿਯੋਗ ਦਿੱਤਾ | 24ਵੇਂ ਸਾਲ ਵਿਚ ਕਦਮ ਰੱਖਦਿਆਂ ਹਸਪਤਾਲ ਨੇ ਇਹ ਸੰਕਲਪ ਦੁਹਰਾਇਆ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਦਇਆ, ਵਿਸ਼ਵਾਸ ਅਤੇ ਇਮਾਨਦਾਰੀ ਨਾਲ ਉੱਚ ਗੁਣਵੱਤਾ ਵਾਲੀ ਸਿਹਤ ਸੇਵਾ ਜਾਰੀ ਰੱਖਣਗੇ |
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਨੇ ਕਰਵਾਏ ਸਕੂਲਾਂ ਦੇ ਗਿਆਨ ਪ੍ਰਚੰਡ ਪ੍ਰਸ਼ਨੋਤਰੀ ਮੁਕਾਬਲੇ ਅਗਲੀ ਖ਼ਬਰ ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।