ਵਿਆਹੁਤਾ ਦੀ ਕੁੱਟਮਾਰ ਕਰਨ 'ਤੇ ਨਕਦੀ ਤੇ ਸਾਮਾਨ ਵਾਪਸ ਨਾ ਕਰਨ ਦਾ ਮੁਕੱਦਮਾ ਦਰਜ
ਅਜੀਤ ਡੈਸਕ
18-10-2025
ਵਰਿੰਦਰ ਸਿੰਘ ਇਕ ਸਾਲ ਬਾਅਦ ਕੈਨੇਡਾ ਚਲਾ ਗਿਆ ਸੀ ਅਤੇ ਬਾਅਦ ਵਿਚ ਉਕਤ ਕਥਿਤ ਦੋਸ਼ੀ ਉਸ ਨੂੰ ਤੰਗ ਪੇ੍ਰਸ਼ਾਨ ਕਰਨ ਲੱਗ ਪਏ ਸਨ | 27 ਜੁਲਾਈ 2025 ਨੂੰ ਦੋਸ਼ੀਆਂ ਨੇ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਸੀ | ਉਸ ਦੇ ਪਤੀ ਵਲੋਂ ਕੁਲਵੰਤ ਕੌਰ ਦੇ ਖਾਤੇ ਵਿਚ 29 ਲੱਖ ਪਾਏ ਗਏ ਸਨ ਅਤੇ ਦਲਜੀਤ ਸਿੰਘ ਦੇ ਟਰੱਕ ਦੀਆਂ ਕਿਸ਼ਤਾਂ ਵੀ ਭਰੀਆਂ ਗਈਆਂ ਸਨ | ਪੰਚਾਇਤੀ ਸਮਝੌਤੇ ਦੌਰਾਨ ਕਥਿਤ ਦੋਸ਼ੀਆਂ ਨੇ 30 ਲੱਖ ਰੁਪਏ, ਸ਼ਾਦੀ ਦਾ ਸੋਨਾ ਕਰੀਬ 22 ਤੋਲੇ ਅਤੇ ਫ਼ਰਨੀਚਰ ਆਦਿ ਵਾਪਸ ਕਰਨ ਦਾ ਰਾਜ਼ੀਨਾਮਾ ਕੀਤਾ ਸੀ, ਪਰ ਕਥਿਤ ਦੋਸ਼ੀਆਂ ਨੇ ਕੁਝ ਵੀ ਵਾਪਸ ਨਹੀਂ ਕੀਤਾ | ਪੁਲਿਸ ਨੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |