23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਦੀਵਾਲੀ ਤੋਂ ਪਹਿਲਾਂ ਪਟਿਆਲਾ ਵਾਸੀਆਂ ਨੂੰ ਮਿਲੀਆਂ 5 ਨਵੀਆਂ ਅੱਗ ਬੁਝਾਊ ਗੱਡੀਆਂ- ਅਜੀਤ ਪਾਲ ਸਿੰਘ ਕੋਹਲੀ

ਅਜੀਤ ਡੈਸਕ 18-10-2025
ਪਟਿਆਲਾ, 17 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਦੀਵਾਲੀ ਤੋਂ ਪਹਿਲਾਂ ਪਟਿਆਲਾ ਵਾਸੀਆਂ ਨੂੰ 5 ਨਵੀਆਂ ਅੱਗ ਬੁਝਾਊ ਗੱਡੀਆਂ ਸਮਰਪਿਤ ਕੀਤੀਆ ਜੋ ਕਿ ਲੋਕਾਂ ਦੀ ਸੇਵਾ ਵਿਚ ਹਾਜਰ ਰਹਿਣਗੀਆਂ¢ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਨੂੰ ਇਹ ਸÏਗਾਤ ਮਿਲੀ ਹੈ¢
ਇਸ ਮÏਕੇ ਉਨ੍ਹਾਂ ਦੇ ਨਾਲ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ ਵੀ ਮÏਜੂਦ ਸਨ¢ ਵਿਧਾਇਕ ਨੇ ਕਿਹਾ ਕਿ ਇਸ ਨਵੇਂ ਉਪਰਾਲੇ ਨਾਲ ਪਟਿਆਲਾ ਵਾਸੀਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਇਆ ਗਿਆ ਹੈ¢ ਉਨ੍ਹਾਂ ਐਲਾਨ ਕੀਤਾ ਕਿ ਸ਼ਹਿਰ ਵਿਚ ਨਵੇਂ ਫਾਇਰ ਸਟੇਸ਼ਨ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ, ਜੋ ਕਿ ਜਲਦ ਹੀ ਸ਼ੁਰੂ ਕੀਤਾ ਜਾਵੇਗਾ¢ ਇਸ ਨਾਲ ਪਟਿਆਲਾ ਵਿਚ ਫਾਇਰ ਸੇਵਾਵਾਂ ਦੀ ਪਹੁੰਚ ਹੋਰ ਸੁਧਰੇਗੀ ਅਤੇ ਸਮੇਂ ਸਿਰ ਸਹਾਇਤਾ ਮਿਲੇਗੀ¢ ਮੇਅਰ ਕੁੰਦਨ ਗੋਗੀਆ ਵਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਪਹਿਲਾਂ ਪਟਿਆਲਾ ਕੋਲ ਸਿਰਫ਼ 5 ਫਾਇਰ ਬਿ੍ਗੇਡ ਗੱਡੀਆਂ ਹੀ ਸਨ, ਪਰ ਹੁਣ 5 ਹੋਰ ਨਵੀਆਂ ਗੱਡੀਆਂ ਦੇ ਆਉਣ ਨਾਲ ਇਹ ਗਿਣਤੀ 10 ਹੋ ਗਈ ਹੈ¢ ਇਹਨਾਂ ਵਾਹਨਾਂ ਦੇ ਆਉਣ ਨਾਲ ਪਟਿਆਲਾ ਸ਼ਹਿਰ ਅਤੇ ਆਸ-ਪਾਸ ਦੀਆਂ ਘਟਨਾਵਾਂ 'ਤੇ ਤੇਜ਼ੀ ਨਾਲ ਕਾਬੂ ਪਾਇਆ ਜਾ ਸਕੇਗਾ¢ ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਵੀ ਨਾਗਰਿਕ ਨੂੰ ਨੁਕਸਾਨ ਨਾ ਹੋਵੇ ਅਤੇ ਹਰੇਕ ਸ਼ਹਿਰ ਨੂੰ ਸੁਰੱਖਿਅਤ ਬਣਾਇਆ ਜਾਵੇ¢ ਸਾਡੀ ਇਹ ਡਿਊਟੀ ਹੈ ਕਿ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਉੱਤੇ ਹੀ ਲਗਾਇਆ ਜਾਵੇ¢ ਸਰਕਾਰ ਅਤੇ ਨਗਰ ਨਿਗਮ ਦੋਵੇਂ ਹੀ ਮਿਲ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਪਰ ਇਹ ਸਭ ਕੁਝ ਸਫਲ ਤਦ ਹੀ ਹੋ ਸਕਦਾ ਹੈ ਜਦੋਂ ਲੋਕ ਆਪਣਾ ਯੋਗਦਾਨ ਦੇਣ¢ ਇਸ ਮÏਕੇ ਸਹਾਇਕ ਮੰਡਲ ਫਾਇਰ ਅਫ਼ਸਰ ਹਰਿੰਦਰ ਪਾਲ ਸਿੰਘ, ਫਾਇਰ ਸਟੇਸ਼ਨ ਅਫ਼ਸਰ ਰਾਜਿੰਦਰ ਕÏਸ਼ਲ, ਸਬ ਫਾਇਰ ਅਫ਼ਸਰ ਰਮਨ ਕੁਮਾਰ, ਮਨੋਜ ਕੁਮਾਰ, ਵਿਸ਼ਾਲ ਕੁਮਾਰ ਅਤੇ ਹੋਰ ਅਧਿਕਾਰੀ ਮÏਜੂਦ ਸਨ¢
ਪਿਛਲੀ ਖ਼ਬਰ ਸੂਬਾ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਹੋਇਆ ਨੰਗਾ-ਕੈਂਥ ਅਗਲੀ ਖ਼ਬਰ ਕਣਕ ਦੀ ਬਿਜਾਈ ਸਮੇਂ ਬਾਜ਼ਾਰ 'ਚੋਂ ਡੀ. ਏ. ਪੀ. ਗ਼ਾਇਬ ਹੋਣ ਕਰਕੇ ਕਿਸਾਨ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।