ਪਾਤੜਾਂ, 17 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਜ਼ਾਰ 'ਚੋਂ ਡੀ.ਏ.ਪੀ ਖਾਦ ਕਿਸਾਨਾਂ ਨੂੰ ਨਹੀ ਮਿਲ ਰਹੀ ਹੈ¢ ਕਣਕ ਦੀ ਬਿਜਾਈ ਦਾ ਸਮਾਂ ਨੇੜੇ ਆਉਂਦਾ ਦੇਖ ਖਾਦ ਵਿਕਰੇਤਾ ਦੀਆਂ ਦੁਕਾਨਾਂ 'ਤੇ ਚੱਕਰ ਲਾ ਰਹੇ ਕਿਸਾਨਾਂ ਨੂੰ ਬਿਨਾਂ ਖਾਦ ਲਏ ਵਾਪਿਸ ਮੁੜਨਾ ਪੈ ਰਿਹਾ ਹੈ ਜਦੋਂ ਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੁੱਝ ਦੁਕਾਨਦਾਰ ਵਲੋਂ ਕਿਸਾਨਾਂ ਦੀ ਇਸ ਮਜਬੂਰੀ ਦਾ ਫਾਇਦਾ ਲੈਂਦੇ ਹੋਏ ਬੇਲੋੜੀਆਂ ਮਹਿੰਗੀਆਂ ਖਾਦਾਂ ਅਤੇ ਦਵਾਈਆਂ ਦੇ ਕੇ ਲੁੱਟਿਆ ਜਾ ਰਿਹਾ ਹੈ¢ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਅਮਰੀਕ ਸਿੰਘ ਘੱਗਾ ਨੇ ਕਿਹਾ ਕਿ ਪਾਤੜਾਂ ਇਲਾਕੇ ਵਿੱਚ ਕਿਸਾਨ ਖਾਦ ਲੈਣ ਲਈ ਭਟਕ ਰਹੇ ਹਨ¢ ਬਹੁਤ ਸਾਰੇ ਕਿਸਾਨਾਂ ਨੇ ਝੋਨਾ ਵੱਡ ਲਿਆ ਹੈ ਅਤੇ ਕਣਕ ਦੀ ਬਿਜਾਈ ਦੀ ਤਿਆਰੀ ਕਰ ਰਹੇ ਹਨ¢ ਬਿਜਾਈ ਲਈ ਡੀ.ਏ.ਪੀ ਖਾਦ ਦੀ ਲੋੜ ਪੂਰੀ ਕਰਨ ਲਈ ਅੱਜ ਤੋਂ 10 ਸਾਲ ਪਹਿਲਾਂ ਸਹਿਕਾਰੀ ਸੁਸਾਇਟੀਆਂ ਵਿਚ ਇਹ ਖਾਦ ਪੁੱਜ ਜਾਂਦੀ ਸੀ ਪਰ ਹੁਣ ਕੁੱਝ ਸਾਲਾਂ ਤੋਂ ਕਣਕ ਦੀ ਬਿਜਾਈ ਸਮੇਂ ਇਸ ਖਾਦ ਲੈਣ ਲਈ ਕਿਸਾਨਾਂ ਨੂੰ ਦੁਕਾਨਾਂ ਤੇ ਚੱਕਰ ਲਾਉਣੇ ਪੈ ਰਹੇ ਹਨ ਪਰ ਇਸ ਦੀ ਕਾਲਾ ਬਜਾਰੀ ਕਰਨ ਲਈ ਕੁਝ ਦੁਕਾਨਦਾਰ ਖੇਤੀਬਾੜੀ ਵਿਭਾਗ ਦੇ ਕੁੱਝ ਅਫਸਰਾਂ ਦੀ ਮਿਲੀ ਭੁਗਤ ਨਾਲ ਕਾਲਾ ਬਜਾਰੀ ਕਰਨ ਲਈ ਖਾਦ ਦੁਕਾਨਾਂ ਤੋਂ ਬਾਹਰ ਗੁਦਾਮ ਬਣਾ ਕਾ ਜਮਾਂ ਕੀਤੀ ਹੋਈ ਹੈ ਅਤੇ ਵਿੰਗੇ ਟੇਡੇ ਢੰਗ ਨਾਲ ਇਸ ਨੂੰ ਬਲੈਕ ਵਿੱਚ ਵੇਚ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ¢ ਕਿਸਾਨ ਆਗੂਆਂ ਨੂੰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਣਕ ਦੀ ਬਿਜਾਈ ਤੋਂ ਪਹਿਲਾਂ ਸਹਿਕਾਰੀ ਸੁਸਾਇਟੀਆਂ ਤੇ ਖਾਦ ਨਾ ਭੇਜੀ ਗਈ ਅਤੇ ਕਾਲਾ ਬਜਾਰੀ ਕਰਨ ਵਾਲਿਆਂ ਦੇ ਖਿਲਾਫ ਕਾੲਵਾਈ ਨਾਂ ਕੀਤੀ ਗਈ ਤਾਂ ਵੱਡਾ ਸੰਘਰਸ਼ ਆਰੰਭਿਆ ਜਾਵੇਗਾ¢ ਇਸ ਸੰਬੰਧੀ ਸਤੀਸ਼ ਕੁਮਾਰ ਖੇਤੀ ਬਾੜੀ ਅਫਸਰ ਸਮਾਣਾ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਪਾਤੜਾਂ ਇਲਾਕੇ ਦੀਆਂ ਸਾਰੀਆਂ ਖਾਦ ਵਿਕਰੇਤਾ ਦੀਆਂ ਦੁਕਾਨ ਦਾ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੇ ਵਿਭਾਗ ਨੂੰ ਭੇਜੀ ਗਈ ਰਿਪੋਰਟ ਵਿਚ ਦੱਸਿਆ ਹੈ ਕਿ ਉਨ੍ਹਾਂ ਕੋਲ ਖਾਦ ਨਹੀ ਹੈ¢ ਖਾਦ ਦੀ ਹੋ ਰਹੀ ਕਾਲਾ ਬਜਾਰੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਸੰਬੰਧੀ ਸਬੂਤਾਂ ਸਮੇਤ ਸ਼ਕਾਇਤ ਮਿਲਦੀ ਹੈ ਤਾਂ ਅਜਿਹੇ ਦੁਕਾਨਦਾਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ¢