22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪੰਜਾਬੀ ਯੂਨੀਵਰਸਿਟੀ ਵਿਖੇ '11ਵਾਂ ਸਾਲਾਨਾ ਦੋ ਦਿਨਾ ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ' ਸਫਲਤਾਪੂਰਵਕ ਸੰਪੰਨ

ਅਜੀਤ ਡੈਸਕ 18-10-2025
ਪਟਿਆਲਾ, 17 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਲੋਂ ਕਰਵਾਇਆ ਗਿਆ '11ਵਾਂ ਸਲਾਨਾ ਦੋ ਦਿਨਾ ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ' ਸਫਲਤਾਪੂਰਵਕ ਸੰਪੰਨ ਹੋ ਗਿਆ ਹੈ¢ ਪੰਜਾਬ ਵਿਚ ਆਯੋਜਿਤ ਹੁੰਦੇ ਸ਼ਾਸਤਰੀ ਸੰਗੀਤ ਦੇ ਸੰਮੇਲਨਾਂ ਵਿਚ ਉੱਘਾ ਸਥਾਨ ਹਾਸਿਲ ਰੱਖਦੇ ਇਸ ਸੰਗੀਤ ਸੰਮੇਲਨ ਦੇ ਦੂਸਰੇ ਦਿਨ ਦੀ ਸਵੇਰ ਦੀ ਸਭਾ ਸੰਗੀਤ ਦੇ ਪ੍ਰਸਿੱਧ ਚਿੰਤਕ ਅਤੇ ਆਲੋਚਕ ਰਾਸ਼ਟਰੀ ਸੰਗੀਤ-ਸੰਕਲਪ ਸੰਸਥਾ ਦੇ ਸੰਸਥਾਪਕ ਡਾ. ਮੁਕੇਸ਼ ਗਰਗ ਦੀ ਯਾਦ ਨੂੰ ਸਮਰਪਿਤ ਰਹੀ¢ ਸਭਾ ਦਾ ਆਗ਼ਾਜ਼ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਪ੍ਰੋ. ਤਾਰਾ ਸਿੰਘ ਦੀਆਂ ਬੰਦਿਸ਼ਾਂ ਦੇ ਗਾਇਨ ਰਾਹੀਂ ਹੋਇਆ¢ ਇਸ ਉਪਰੰਤ ਡਾ. ਮੁਕੇਸ਼ ਗਰਗ ਦੇ ਜੀਵਨ ਉੱਤੇ ਇਕ ਦਸਤਾਵੇਜ਼ੀ ਫ਼ਿਲਮ ਵਿਖਾਈ ਗਈ¢ ਪੁਣੇ ਤੋਂ ਪਧਾਰੇ ਗਾਇਕ ਡਾ. ਸੁਮੀਰ ਦੁਬਲੇ ਨੇ ਸ਼ਾਸਤਰੀ ਗਾਇਨ ਦੀ ਪਰਿਪੱਕ ਪੇਸ਼ਕਾਰੀ ਰਾਗ ਬਿਲਾਸਖ਼ਾਨੀ ਤੋੜੀ ਵਿਚ ਤਿੰਨ ਬੰਦਿਸ਼ਾਂ ਦੇ ਗਾਇਨ ਰਾਹੀਂ ਦਿੱਤੀ¢ ਉਨ੍ਹਾਂ ਨਾਲ ਤਬਲੇ ਉੱਤੇ ਸੰਗਤ ਪੰਡਿਤ ਦੁਰਜੇ ਭÏਮਿਕ ਨੇ ਕੀਤੀ¢ ਹਾਰਮੋਨੀਅਮ ਉੱਤੇ ਰਾਕੇਸ਼ ਕੁਮਾਰ ਅਤੇ ਦਿਲਰੁਬਾ ਉੱਤੇ ਗੁਰਪ੍ਰੀਤ ਸਿੰਘ ਨੇ ਸੰਗੀਤ ਨਿਭਾਈ¢ ਸਭਾ ਵਿਚ ਉੱਘੇ ਰਚਨਾਕਾਰ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਦੇ ਸਾਬਕਾ ਪ੍ਰੋਫ਼ੈਸਰ ਡਾ. ਚਮਨ ਲਾਲ ਵਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ¢ਬਾਅਦ ਦੁਪਹਿਰ ਦੀ ਸਭਾ ਦਾ ਆਰੰਭ ਪੱਛਮੀ ਬੰਗਾਲ ਤੋਂ ਪਧਾਰੀ ਡਾ. ਅੰਮਿ੍ਤਾ ਸਰਖੇਲ ਦੇ ਗਾਇਨ ਨਾਲ ਹੋਇਆ¢ ਤਬਲੇ ਉੱਤੇ ਸੰਗਤ ਸ੍ਰੀਜੈਦੇਵ ਅਤੇ ਹਾਰਮੋਨੀਅਮ ਉੱਤੇ ਰਾਕੇਸ਼ ਕੁਮਾਰ ਨੇ ਨਿਭਾਈ¢ ਸੰਗੀਤ ਸੰਮੇਲਨ ਦਾ ਸਿਖਰ ਪੰ. ਦੁਰਜੇ ਭÏਮਿਕ ਦਾ ਤਬਲਾ ਵਾਦਨ ਰਿਹਾ ਜਿਸ ਵਿਚ ਉਨ੍ਹਾਂ ਨੇ ਵੱਖ-ਵੱਖ ਘਰਾਣਿਆਂ ਦੀਆਂ ਰਚਨਾਵਾਂ ਦਾ ਅਨੁਪਮ ਵਾਦਨ ਪੇਸ਼ ਕੀਤਾ¢ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਸਿੱਧ ਤਬਲਾ ਗੁਰੂ ਅਤੇ ਵਿਦਵਾਨ ਪੰਡਿਤ ਸੁਸ਼ੀਲ ਕੁਮਾਰ ਜੈਨ ਨੇ ਸ਼ਾਨਦਾਰ ਸੰਮੇਲਨ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਧੁਨੀ ਦੇ ਮਹੱਤਵ ਤੋਂ ਜਾਣੂ ਕਰਵਾਇਆ ਸਭਾ ਦੀ ਪ੍ਰਧਾਨਗੀ ਕਰਦੇ ਹੋਏ ਪ੍ਰੋ. ਰਿਤੂ ਲਹਿਲ, ਡੀਨ, ਰਿਸਰਚ ਨੇ ਸੰਗੀਤ ਦੇ ਜੀਵਨ ਦੇ ਹਰ ਪਹਿਲੂ ਨਾਲ ਸਬੰਧ ਬਾਰੇ ਚਾਨਣਾ ਪਾਇਆ¢ ਸੰਮੇਲਨ ਵਿਚ ਪਟਿਆਲਾ ਸ਼ਹਿਰ ਅਤੇ ਕੈਂਪਸ ਦੇ ਹੋਰ ਵਿਭਾਗਾਂ ਤੋਂ ਸੰਗੀਤ ਪ੍ਰੇਮੀ, ਅਧਿਆਪਕ, ਖੋਜਾਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਸ਼ਾਮਲ ਰਹੇ¢ ਸੰਗੀਤ ਵਿਭਾਗ ਦੇ ਮੁਖੀ ਡਾ. ਅਲੰਕਾਰ ਸਿੰਘ ਨੇ ਸਵਾਗਤ ਕੀਤਾ ਅਤੇ ਸਮਾਪਤੀ ਉੱਤੇ ਕੋਆਰਡੀਨੇਟਰ ਡਾ. ਨਿਵੇਦਿਤਾ ਸਿੰਘ ਨੇ ਸੰਮੇਲਨ ਦੇ ਮਹੱਤਵ ਅਤੇ ਸਾਰਥਿਕਤਾ ਦੇ ਹਵਾਲੇ ਨਾਲ਼ ਗੱਲ ਕੀਤੀ¢
ਪਿਛਲੀ ਖ਼ਬਰ ਨਸ਼ੇ ਦਾ ਕਾਰੋਬਾਰੀ ਕਹਿ ਕੇ ਆਮ ਲੋਕਾਂ ਦੇ ਘਰ ਢਾਹੁਣੇ ਗਲਤ-ਪਰਨੀਤ ਕੌਰ ਅਗਲੀ ਖ਼ਬਰ ਪੰਜਾਬ ਸਰਕਾਰ ਕਰ ਰਹੀ ਹੈ ਸੜਕਾਂ ਦਾ ਨਿਰਮਾਣ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।