ਰਾਜਪੁਰਾ, 17 ਅਕਤੂਬਰ (ਜੀ.ਪੀ. ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸੰਬੰਧ 'ਚ ਸਥਾਨਕ ਕੇਂਦਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ ਦੀ ਦੇਖ-ਰੇਖ 'ਚ ਸਿਹਤ ਨਿਰੀਖਣ ਕੈਂਪ ਲਗਾਇਆ ਗਿਆ | ਜਿਸ ਵਿਚ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਰਵਨੀਤ ਕੌਰ, ਡਾ. ਸੁਸ਼ਮਾ ਕਾਲੀਆ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਸੂਰਜ, ਦਵਾਈਆਂ ਦੇ ਮਾਹਿਰ ਡਾ. ਐੱਮ.ਡੀ. ਗੁਰਪ੍ਰੀਤ ਸਿੰਘ, ਕੰਨ-ਨੱਕ-ਗਲੇ ਦੇ ਰੋਗਾਂ ਦੇ ਮਾਹਿਰ ਡਾ. ਗੁਰਲੀਨ ਕੌਰ ਤੋਂ ਇਲਾਵਾ ਡਾ. ਯਾਮੀਰ ਬੁੱਧਵਾਰ, ਡਾ. ਦੀਕਸ਼ਾ ਬੱਤਰਾ ਬੁੱਧਵਾਰ, ਹੋਮਿਉਪੈਥੀ ਦੇ ਡਾਕਟਰ ਮਾਧਵ ਲੱਖੀ ਨੇ 300 ਮਰੀਜ਼ਾਂ ਦਾ ਨਿਰੀਖਣ ਕੀਤਾ ਅਤੇ ਮੁਫ਼ਤ ਸਲਾਹ ਅਤੇ ਦਵਾਈਆਂ ਦਿੱਤੀਆਂ ਗਈਆਂ | ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਰੇ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਨੇਜਰ ਰਮਿੰਦਰ ਸਿੰਘ, ਸਾਬਕਾ ਕੌਂਸਲਰ ਕਰਨਵੀਰ ਸਿੰਘ ਕੰਗ, ਇਕਬਾਲ ਸਿੰਘ ਸੱਭਰਵਾਲ, ਦਾਤਾਰ ਸਿੰਘ ਭਾਟੀਆ, ਸੁਖਦੇਵ ਸਿੰਘ ਵਿਰਕ ਸਮੇਤ ਹੋਰਾਂ ਮੈਂਬਰਾਂ ਅਤੇ ਸੇਵਾਦਾਰਾਂ ਨੇ ਆਪਣੀ ਸੇਵਾ ਨਿਭਾਈ |