21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਡੀ. ਏ. ਵੀ. ਸਕੂਲ 'ਚ 'ਯੁੱਧ ਦੇ ਨਿਸ਼ਾਨ' ਇੰਟਰ ਕਲਾਸ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 23-11-2025
ਪਟਿਆਲਾ, 22 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਐਕਸ਼ਨ ਪਲਾਨ 'ਸਕਾਰਜ ਆਫ ਦ ਵਾਰ' ਅਧੀਨ ਆਰ. ਆਈ. ਡੀ. ਐੱਸ. ਗਤੀਵਿਧੀ ਦੇ ਤਹਿਤ ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ ਵਿਖੇ ਗਿਆਨ, ਜਿਗਿਆਸਾ ਤੇ ਵਿਸ਼ਵ-ਜਾਗਰੂਕਤਾ ਦਾ ਸ਼ਾਨਦਾਰ ਜਸ਼ਨ ਮਨਾਇਆ | ਇਸ ਮੌਕੇ ਕਲਾਸ ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਨੇ ਇਤਿਹਾਸਕ ਅਤੇ ਆਧੁਨਿਕ ਯੁੱਧ-ਭੂਮੀਆਂ ਦੀ ਦਿਲਚਸਪ ਦੁਨੀਆ ਬਾਰੇ ਆਪਣੇ ਸਾਥੀਆਂ ਨੂੰ ਜਾਣੂ ਕਰਵਾਇਆ | ਕਵਿਜ ਦਾ ਇਹ ਸਫ਼ਰ ਵਿਦਿਆਰਥੀਆਂ ਨੂੰ ਪਹਿਲੀ ਵਿਸ਼ਵ ਯੁੱਧ ਦੀ ਖਾਈਆਂ ਤੋਂ ਲੈ ਕੇ ਦੂਜੇ ਵਿਸ਼ਵ ਯੁੱਧ ਦੇ ਵਿਸ਼ਵ-ਪੱਧਰੀ ਬਦਲਾਵਾਂ ਤੱਕ ਲੈ ਗਿਆ | ਇਸ ਤੋਂ ਅੱਗੇ ਇਹ ਸਫ਼ਰ ਯੂਕਰੇਨ-ਰੂਸ ਯੁੱਧ, ਗਾਜਾ ਸੰਘਰਸ਼ ਅਤੇ ਅਪ੍ਰੇਸ਼ਨ ਸਿੰਧੂਰ ਵਰਗੇ ਆਧੁਨਿਕ ਸੰਘਰਸ਼ਾਂ ਤੱਕ ਪਹੁੰਚਿਆ, ਜਿਸ ਨਾਲ ਸਿੱਖਣ ਦੀ ਪ੍ਰਕਿਰਿਆ ਹੋਰ ਵੀ ਅਰਥਪੂਰਨ ਤੇ ਭਾਵਨਾਤਮਕ ਤੌਰ 'ਤੇ ਜੋੜਨ ਵਾਲੀ ਬਣੀ | ਅੰਗਰੇਜ਼ੀ, ਸਮਾਜਿਕ ਵਿਗਿਆਨ ਅਤੇ ਵਿਗਿਆਨ ਦੇ ਆਧਾਰ 'ਤੇ ਤਿਆਰ ਕੀਤੀ ਗਈ ਇਸ ਗਤੀਵਿਧੀ ਨੇ ਵਿਦਿਆਰਥੀਆਂ ਦੀ ਆਲੋਚਨਾਤਮਿਕ ਸੋਚ, ਸੰਚਾਰ, ਟੀਮ ਵਰਕ, ਵਿਸ਼ਵ-ਸੰਵੇਦਨਸੀਲਤਾ ਅਤੇ ਖੋਜ ਸਮਰੱਥਾ ਨੂੰ ਮਜ਼ਬੂਤ ਕੀਤਾ | ਇਸ ਮੌਕੇ ਡੀ. ਏ. ਵੀ. ਸਕੂਲ ਪਿ੍ੰਸੀਪਲ ਵਿਵੇਕ ਤਿਵਾਰੀ ਨੇ ਕਿਹਾ ਕਿ ਜਦੋਂ ਸੰਘਰਸ਼ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ, ਤਦੋਂ ਸਾਡੇ ਨੌਜਵਾਨ ਸਿੱਖਿਆਰਥੀਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਜੰਗਾਂ ਤੋਂ ਉੱਪਰ ਉੱਠ ਕੇ ਸਾਂਤੀ, ਸੰਵੇਦਨਾ ਅਤੇ ਸੰਵਾਦ ਦੇ ਮੁੱਲਾਂ ਨੂੰ ਅਪਣਾਉਣ | ਇਹ ਗਤੀਵਿਧੀ ਆਰ. ਆਈ. ਡੀ. ਐਸ. ਕੋਆਰਡੀਨੇਟਰ ਧਨਜੀਤ ਕੌਰ ਦੀ ਦੇਖ-ਰੇਖ ਹੇਠ ਕਰਵਾਈ ਗਈ ਅਤੇ ਅਕਾਂਕਸ਼ਾ, ਗੀਤਾ ਸ਼ਰਮਾ (ਐੱਚ. ਓ. ਡੀ. ਸਮਾਜਿਕ ਵਿਗਿਆਨ) ਤੇ ਰੋਮਿਤਾ (ਕਰੀਕੁਲਮ ਇੰਚਾਰਜ) ਨੇ ਇਸ ਪ੍ਰੋਗਰਾਮ ਨੂੰ ਮਾਹਿਰਾਂ ਵਜੋਂ ਸਫਲਤਾਪੂਰਵਕ ਸੰਚਾਲਿਤ ਕੀਤਾ |

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਕੀਤੇ ਵੱਡੇ ਉਪਰਾਲੇ- ਡਾ. ਬਲਬੀਰ ਸਿੰਘ ਅਗਲੀ ਖ਼ਬਰ ਤਲਵੰਡੀ ਸਾਬੋ ਤੋਂ ਮੁਹਾਲੀ ਪੁੱਜੇ ਨਗਰ ਕੀਰਤਨ ਨੂੰ ਸ੍ਰੀ ਅਨੰਦਪੁਰ ਸਾਹਿਬ ਲਈ ਕੀਤਾ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।