21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਮੈਡੀਕਲ ਚੈੱਕਅਪ ਕੈਂਪ ਲਗਾਇਆ

ਸਰਹਿੰਦ ਦੇ ਸ਼ੈਲਟਰ ਫ਼ਾਰ ਹੋਮ ਲੈਸ ਵਿਖੇ ਲਗਾਏ ਜਨਰਲ ਮੈਡੀਕਲ ਚੈੱਕਅਪ ਕੈਂਪ ਦੌਰਾਨ ਡਾ: ਸ਼ਿਵਾਨੀ ਆਪਣੀ ਟੀਮ ਨਾਲ ਮਰੀਜ਼ਾਂ ਦਾ ਚੈੱਕਅਪ ਕਰਦੇ ਹੋਏ | ਅਜੀਤ ਤਸਵੀਰ <br/> 25-11-2025
ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਬਲਜਿੰਦਰ ਸਿੰਘ)-ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੁਆਰਾ ਰੇਲਵੇ ਰੋਡ ਸਰਹਿੰਦ ਵਿਖੇ ਉਸਾਰੇ ਹੋਏ ਸ਼ੈਲਟਰ ਫ਼ਾਰ ਹੋਮ ਲੈਸ (ਬੇਘਰਿਆਂ ਲਈ ਘਰ) ਵਿਖੇ ਸਿਵਲ ਸਰਜਨ ਦੇ ਸਹਿਯੋਗ ਨਾਲ ਡਾ. ਸ਼ਿਵਾਨੀ ਦੀ ਅਗਵਾਈ ਹੇਠ ਮੈਡੀਕਲ ਟੀਮ ਦੁਆਰਾ ਜਨਰਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਇਸ ਮੌਕੇ ਕਾਰਜ ਸਾਧਕ ਅਫ਼ਸਰ ਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਬੇਘਰਿਆਂ ਲਈ ਘਰ (ਆਸਰਾ) ਸਬੰਧੀ ਚੇਅਰਪਰਸਨ ਐੱਸ. ਕੇ. ਸੰਧੂ ਵਧੀਕ ਮੁੱਖ ਸਕੱਤਰ ਪੰਜਾਬ (ਰਿਟਾ:) ਦੁਆਰਾ ਹਾਈਬਿ੍ਡ ਮੋਡ ਰਾਜ ਪੱਧਰੀ ਸ਼ੈਲਟਰ ਨਿਗਰਾਨੀ ਕਮੇਟੀ ਲਈ ਜਾਰੀ ਹਦਾਇਤਾਂ ਤਹਿਤ ਇਹ ਗਤੀਵਿਧੀਆਂ ਕੀਤੀਆਂ ਗਈਆਂ ਹਨ | ਇਸ ਮੌਕੇ ਇੰਦਰਜੀਤ ਢੰਡ ਨੋਡਲ ਅਫ਼ਸਰ, ਡਾ. ਸ਼ਿਵਾਨੀ, ਸਰਦੂਲ ਸਿੰਘ ਵਾਰਡ ਅਟੈਂਡੈਂਟ, ਸਤਪਾਲ ਇੰਸਪੈਕਟਰ, ਗੁਰਪ੍ਰੀਤ ਸਿੰਘ ਸਿਟੀ ਮਿਸ਼ਨ ਮੈਨੇਜਰ, ਕੌਂਸਲਰ ਗੁਲਸ਼ਨ ਰਾਏ ਬੌਬੀ, ਗੁਰਵਿੰਦਰ ਸਿੰਘ ਸੋਹੀ, ਚਰਨਜੀਤ ਸਿੰਘ ਸਰਪ੍ਰਸਤ ਨਹਿਰੂ ਯੁਵਾ ਕਲੱਬ, ਜਸ਼ਨਜੋਤ ਸਿੰਘ, ਸੰਦੀਪ ਕੁਮਾਰ ਹੈਲਪਰ ਤੇ ਮੱਧੂ ਰਾਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਗਵਤ ਕਥਾ ਮਨੁੱਖੀ ਹਉਮੈ ਦੇ ਵਿਨਾਸ਼ ਤੇ ਕੁਦਰਤੀ ਸੰਤੁਸ਼ਟੀ ਦਾ ਰਸਤਾ ਦਿਖਾਉਂਦੀ ਹੈ- ਸ਼ੁਕਲਾ ਅਗਲੀ ਖ਼ਬਰ ਸ਼©੍ਰੋਮਣੀ ਅਕਾਲੀ ਦਲ ਲਗਾਤਾਰ ਮਜ਼ਬੂਤੀ ਵੱਲ ਵਧ ਰਿਹਾ ਹੈ- ਚਨਾਰਥਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।