ਪਠਾਨਕੋਟ, 17 ਜੂਨ (ਸੰਧੂ)-ਸੁਮਨ ਚੈਰੀਟੇਬਲ ਨਰ ਸੇਵਾ ਨਰਾਇਣ ਸੇਵਾ ਸੰਸਥਾ ਨੇ ਆਪਣੇ ਸਮਾਜ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਪ੍ਰਧਾਨ ਰਾਜ ਚੰਚਲ ਦੀ ਨਿਗਰਾਨੀ ਹੇਠ ਭਾਰਤ ਨਗਰ ਵਿਚ ਠੰਢੇ ਮਿੱਠੇ ਪਾਣੀ ਦੀ ਛਬੀਲ ਦਾ ਆਯੋਜਨ ਕੀਤਾ | ਵਿੱਦਿਆ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਮੌਜੂਦ ਸਨ ਅਤੇ ਉਨ੍ਹਾਂ ਨੇ ਛਬੀਲ ਦਾ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ | ਇਸ ਮੌਕੇ ਗੁਰਸ਼ਰਨ ਸਿੰਘ, ਮੋਨਿਕਾ ਖੋਸਲਾ, ਆਂਚਲ, ਵਿਸ਼ਾਲ ਮੰਡੋਤਰਾ, ਨਿਤਿਨ, ਅੰਕੂ, ਸੰਦੀਪ, ਸ਼ੁਭਲਤਾ ਅਤੇ ਮਨਮੋਹਨ ਬਿੱਲਾ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ |