02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

'ਆਪ' ਸਰਕਾਰ ਨੇ ਪਿੰਡ ਭਟੀਆ 'ਚ ਪੰਚਾਇਤੀ ਜ਼ਮੀਨ 'ਤੇ ਕੀਤੇ ਨਾਜਾਇਜ਼ ਕਬਜ਼ੇ ਛੁਡਵਾਏ

ਅਜੀਤ ਡੈਸਕ 19-06-2025
ਗੁਰਦਾਸਪੁਰ, 18 ਜੂਨ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਭਟੀਆ ਵਿਖੇ ਪਿਛਲੇ ਲੰਬੇ ਸਮੇਂ ਤੋਂ ਕੁਝ ਲੋਕਾਂ ਵਲੋਂ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਕਰਕੇ ਉੱਥੇ ਪਸ਼ੂਆਂ ਵਾਸਤੇ ਸੰਨਾਂ ਵਗੈਰਾ ਬੰਨੀਆਂ ਸਨ | ਮਾਲ ਮਹਿਕਮਾ, ਬੀ.ਡੀ.ਪੀ.ਓ ਗੁਰਦਾਸਪੁਰ ਅਤੇ ਪੁਲਿਸ ਨੇ ਫੌਰੀ ਤੌਰ 'ਤੇ ਸਰਪੰਚ ਦੀ ਮੌਜੂਦਗੀ 'ਚ ਕਾਰਵਾਈ ਕਰਦੇ ਹੋਏ 10 ਕਨਾਲਾਂ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਖਾਲੀ ਕਰਵਾਏ ਹਨ | ਪਿੰਡ ਦੇ ਸਰਪੰਚ ਮੁਨੀਸ਼ ਕੁਮਾਰ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਇਨ੍ਹਾਂ ਲੋਕਾਂ ਨੰੂ 4-4 ਮਰਲੇ ਦੇ ਪਲਾਟ ਹਲਕਾ ਸਾਬਕਾ ਵਿਧਾਇਕ ਵਲੋਂ ਸੰਨਦਾਂ ਦਿੱਤੀਆਂ ਸਨ ਅਤੇ ਉੱਥੇ ਲੋਕ ਘਰ ਬਣਾਉਣ ਦੀ ਬਜਾਏ ਸਬਜ਼ੀ ਤੇ ਹੋਰ ਫਸਲਾਂ ਲਈ ਵਰਤ ਰਹੇ ਹਨ | ਸਰਪੰਚ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਕੀਤੇ ਸਨ, ਖਿਲਾਫ਼ 2022-23 ਤੋਂ ਮਾਣਯੋਗ ਅਦਾਲਤ 'ਚ ਕੇਸ ਵੀ ਚੱਲਦਾ ਸੀ ਤੇ ਉਹ ਵੀ ਪੰਚਾਇਤ ਦੇ ਹੱਕ 'ਚ ਹੋ ਚੁੱਕਾ ਹੈ | ਜਿਸ ਕਰਕੇ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਇਨ੍ਹਾਂ ਲੋਕਾਂ 'ਤੇ ਕਾਰਵਾਈ ਕਰਨ ਲਈ ਮਜ਼ਬੂਰ ਹੋਇਆ ਹੈ | ਦੂਜੇ ਪਾਸੇ ਕਾਬਜ਼ਕਾਰ ਕੰਚਨ ਬਾਲਾ, ਸ਼ਸ਼ੀ ਬਾਲਾ, ਜਰਨੈਲ ਸਿੰਘ, ਪੀਪਨ ਮਸੀਹ ਅਤੇ ਬਿਮਲਾ ਦੇਵੀ ਨੇ ਦੱਸਿਆ ਕਿ ਅਸੀਂ ਇਸ ਜ਼ਮੀਨ 'ਤੇ 20-22 ਸਾਲ ਤੋਂ ਕਾਬਜ਼ ਹਾਂ ਅਤੇ ਪਿੰਡ ਦੇ ਸਰਪੰਚ ਦਾ ਵੀ ਕੁਝ ਹਿੱਸਾ ਪੰਚਾਇਤੀ ਜ਼ਮੀਨ ਵਿਚ ਆਉਂਦਾ ਹੈ ਪਰ ਉਸ ਨੰੂ ਨਹੀਂ ਛੇੜਿਆ ਗਿਆ, ਅਸੀਂ ਪਸ਼ੂ ਵਗੈਰਾ ਬੰਨ੍ਹਣ ਵਾਸਤੇ ਜਗ੍ਹਾ ਦੀ ਵਰਤੋਂ ਕਰਦੇ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਹੈ | ਜਿਸ ਕਰਕੇ ਪਾਰਟੀ ਪ੍ਰਤੀ ਉਨ੍ਹਾਂ ਦਾ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪਿੰਡ ਦੇ ਸਰਪੰਚ ਮੁਨੀਸ਼ ਕੁਮਾਰ ਨੇ ਦੱਸਿਆ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਪੰਚਾਇਤੀ ਜ਼ਮੀਨ 10 ਕਨਾਲਾਂ ਬਚ ਗਈ ਹੈ | ਉਨ੍ਹਾਂ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਹੈ | ਪੀੜਤ ਪਰਿਵਾਰਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਜੋ ਸਾਡੇ ਨਾਲ ਧੱਕੇਸ਼ਾਹੀ ਹੋਈ ਹੈ, ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਾਨੰੂ ਇੰਨਸਾਫ਼ ਦਿਵਾਇਆ ਜਾਵੇ |
ਪਿਛਲੀ ਖ਼ਬਰ ਮਾਸਟਰ ਰਣਧੀਰ ਸਿੰਘ ਬਾਠ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ <br/> ਅਗਲੀ ਖ਼ਬਰ ਐਨ. ਸੀ. ਸੀ. ਕੈਡਿਟਸ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।