03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮਿ੍ਤਕ ਕਿਰਾਏਦਾਰ ਦੀ ਲਾਸ਼ ਪਰਿਵਾਰਕ ਮੈਂਬਰਾਂ ਨੇ ਦੁਕਾਨ ਵਿਚ ਰੱਖ ਕੇ ਇਨਸਾਫ਼ ਦੀ ਕੀਤੀ ਮੰਗ

ਅਜੀਤ ਡੈਸਕ 19-06-2025
ਕਾਦੀਆਂ, 18 ਜੂਨ (ਕੁਲਵਿੰਦਰ ਸਿੰਘ, ਹਰਦੀਪ ਸਿੰਘ ਸੰਧੂ)-ਅੱਜ ਕਾਦੀਆਂ ਦੇ ਬੁੱਟਰ ਰੋਡ 'ਤੇ ਕੱਲ੍ਹ ਦੁਪਹਿਰ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਇਕ ਮੁਨਿਆਰੀ ਦੀ ਦੁਕਾਨ 'ਤੇ ਕਿਰਾਏਦਾਰ ਦੀ ਮਿ੍ਤਕ ਦੇਹ ਲੈ ਕੇ ਉਸ ਦੇ ਪਰਿਵਾਰਕ ਮੈਂਬਰ ਪਹੁੰਚ ਗਏ ਅਤੇ ਇਨਸਾਫ਼ ਦੀ ਮੰਗ ਕਰਨ ਲੱਗੇ | ਇਹ ਵਿਵਾਦ ਪਿਛਲੇ ਕਾਫ਼ੀ ਮਹੀਨਿਆਂ ਤੋਂ ਚੱਲ ਰਿਹਾ ਹੈ, ਜਦੋਂ ਜਨਵਰੀ ਮਹੀਨੇ ਵਿਚ ਕਾਦੀਆਂ ਦੇ ਬੁੱਟਰ ਰੋਡ 'ਤੇ ਇਕ ਪ੍ਰਸਿੱਧ ਮੁਨਿਆਰੀ ਦੀ ਦੁਕਾਨ ਸ੍ਰੀ ਗੁਰੂ ਲਾਲ ਨੂੰ ਰਾਤ ਸਮੇਂ ਭਿਆਨਕ ਅੱਗ ਲੱਗ ਗਈ ਸੀ ਤੇ ਅੱਗ ਲੱਗਣ ਨਾਲ ਦੁਕਾਨ ਵਿਚ ਰੱਖਿਆ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ ਸੀ | ਇਸ ਤੋਂ ਬਾਅਦ ਸ੍ਰੀ ਗੁਰੂ ਲਾਲ ਮਨਿਆਰੀ ਦੀ ਦੁਕਾਨ ਦੇ ਮਾਲਕ ਸੰਜੀਵ ਕੁਮਾਰ ਭਾਟੀਆ ਪੁੱਤਰ ਸਤਪਾਲ ਭਾਟੀਆ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਨੇ ਨਜ਼ਦੀਕੀ ਦੁਕਾਨ ਦੇ ਸੀ ਸੀ ਟੀਵੀ ਕੈਮਰੇ ਦੀ ਇਕ ਫੁਟੇਜ ਦੇ ਆਧਾਰ 'ਤੇ ਦੁਕਾਨ ਨੂੰ ਕਿਸੇ ਵਿਅਕਤੀ ਵਲੋਂ ਅੱਗ ਲਗਾਉਣ ਦਾ ਦਿ੍ਸ਼ ਜੋ ਕੈਮਰੇ ਵਿਚ ਕੈਦ ਹੋਇਆ ਸੀ, ਪੁਲਿਸ ਨੂੰ ਉਹ ਫੁਟੇਜ ਦਿੱਤੀ ਸੀ | ਅਸਲ ਵਿਚ ਮੁਨਿਆਰੀ ਦੀ ਦੁਕਾਨ ਦੇ ਨਾਲ ਇਕ ਹੋਰ ਦੁਕਾਨ ਜਿਸ ਨੂੰ ਕਿਰਾਏਦਾਰ ਲਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਠੱਕਰ ਸੰਧੂ ਚਲਾ ਰਿਹਾ ਸੀ, ਉਸ ਸਮੇਂ ਉਹ ਚਾਹ ਦਾ ਕੰਮ ਇਸ ਦੁਕਾਨ 'ਤੇ ਕਰਦਾ ਸੀ ਤੇ ਇਸ ਦੀ ਮਾਲਕੀ ਸੰਜੀਵ ਕੁਮਾਰ ਕੋਲ ਸੀ ਤੇ ਅੱਗ ਲੱਗਣ ਤੋਂ ਬਾਅਦ ਦੁਕਾਨ ਮਾਲਕ ਅਤੇ ਲਖਵਿੰਦਰ ਸਿੰਘ ਵਿਚਕਾਰ ਦੁਕਾਨ ਨੂੰ ਅੱਗ ਲੱਗਣ ਤੋਂ ਬਾਅਦ ਇਹ ਵਿਵਾਦ ਹੋਰ ਵੀ ਵਧ ਗਿਆ | ਦੁਕਾਨਦਾਰ ਅਤੇ ਕਿਰਾਏਦਾਰ ਦਰਮਿਆਨ ਅੱਗ ਲੱਗਣ ਤੋਂ ਪਹਿਲਾਂ ਅਦਾਲਤ ਵਿਚ ਕੇਸ ਚੱਲ ਰਿਹਾ ਸੀ, ਪਰ ਕੁਝ ਦਿਨ ਪਹਿਲਾਂ ਲਖਵਿੰਦਰ ਸਿੰਘ ਵਾਸੀ ਠੱਕਰ ਸੰਧੂ ਨੂੰ ਕਿਸੇ ਅਣਪਛਾਤੇ ਵਲੋਂ ਸਿਰ 'ਤੇ ਗੰਭੀਰ ਸੱਟਾਂ ਲਾ ਕੇ ਜ਼ਖ਼ਮੀ ਕਰ ਦਿੱਤਾ ਸੀ ਤੇ ਉਸ ਦਾ ਇਲਾਜ ਚੱਲ ਰਿਹਾ ਸੀ | ਇਲਾਜ ਦੌਰਾਨ ਅੱਜ ਦੁਪਹਿਰ ਸਮੇਂ ਲਖਵਿੰਦਰ ਸਿੰਘ ਦੀ ਮੌਤ ਹੋ ਗਈ ਹੈ | ਲਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਸੱਟਾਂ ਦੁਕਾਨ ਦੇ ਮਾਲਕ ਵਲੋਂ ਹੀ ਲਗਵਾਈਆਂ ਗਈਆਂ ਹਨ | ਅੱਜ ਲਖਵਿੰਦਰ ਸਿੰਘ ਦੀ ਮਿ੍ਤਕ ਦੇਹ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਉਸ ਹਿੱਸੇ 'ਤੇ ਲਿਆ ਕੇ ਰੱਖ ਦਿੱਤੀ ਜਿੱਥੇ ਲਖਵਿੰਦਰ ਸਿੰਘ ਦੁਕਾਨ ਚਲਾ ਰਿਹਾ ਸੀ ਤੇ ਆਪ ਬੁੱਟਰ ਸੜਕ 'ਤੇ ਧਰਨਾ ਲਾ ਕੇ ਬੈਠ ਗਏ | ਇਸ ਦੌਰਾਨ ਥਾਣਾ ਕਾਦੀਆਂ ਦੇ ਐਸ. ਐਚ. ਓ. ਗੁਰਮੀਤ ਸਿੰਘ ਵੀ ਪੁਲਿਸ ਫੋਰਸ ਨਾਲ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਮਿ੍ਤਕ ਲਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ | ਖ਼ਬਰ ਲਿਖੇ ਜਾਣ ਤੱਕ ਮਿ੍ਤਕ ਲਖਵਿੰਦਰ ਸਿੰਘ ਦੀ ਦੇਹ ਦੁਕਾਨ ਦੇ ਅੰਦਰ ਰੱਖੀ ਹੋਈ ਸੀ | ਇਸ ਮੌਕੇ ਲਖਵਿੰਦਰ ਸਿੰਘ ਦੇ ਜਵਾਈ ਜਸਪਾਲ ਸਿੰਘ, ਧੀ ਹਰਜੀਤ ਕੌਰ, ਭਰਾ ਰਣਜੀਤ ਸਿੰਘ ਸਮੇਤ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ ਤੇ ਉਨ੍ਹਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਦੁਕਾਨ ਮਾਲਕ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ | ਦੁਕਾਨ ਮਾਲਕ ਸੰਜੀਵ ਕੁਮਾਰ ਭਾਟੀਆ ਆਪਣੀ ਦੁਕਾਨ ਖੁੱਲ੍ਹੀ ਛੱਡ ਕੇ ਤੇ ਹੰਗਾਮਾ ਹੁੰਦਾ ਦੇਖ ਕੇ ਚਲਾ ਗਿਆ ਜਦ ਕਿ ਲਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਉਨਾ ਚਿਰ ਤੱਕ ਮਿ੍ਤਕ ਦੇਹ ਇਥੋਂ ਨਹੀਂ ਲੈ ਜਾਵਾਂਗੇ, ਜਿੰਨਾ ਚਿਰ ਤੱਕ ਇਨਸਾਫ਼ ਨਹੀਂ ਮਿਲਦਾ |
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਹੋਈ ਅਗਲੀ ਖ਼ਬਰ ਰਜਬਾਹਾ ਦਿਆਲਗੜ੍ਹ 'ਚ ਨਹਿਰੀ ਪਾਣੀ ਨਾ ਆਉਣ ਕਰ ਕੇ ਕਿਸਾਨ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।