ਪਠਾਨਕੋਟ, 18 ਜੂਨ (ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਛੱਤਵਾਲ ਸ਼ਾਖਾ ਵਲੋਂ ਡਿਫੈਂਸ ਕਾਲੋਨੀ ਛੱਤਵਾਲ ਵਿਚ ਤਿੰਨ ਰੋਜ਼ਾ ਯੋਗ ਕੈਂਪ ਦਾ ਆਯੋਜਨ ਖੇਤਰੀ ਪ੍ਰਧਾਨ ਪਿ੍ੰਸੀਪਲ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਯੋਗ ਮੁਖੀ ਲਖਵਿੰਦਰ ਸਿੰਘ ਨੇ ਕਿਹਾ ਕਿ ਜੋ ਲੋਕ ਰੋਜ਼ਾਨਾ ਯੋਗਾ ਕਰਦੇ ਹਨ, ਉਹ ਕਦੇ ਵੀ ਬਿਮਾਰ ਨਹੀਂ ਹੋ ਸਕਦੇ | ਜੇਕਰ ਸਰੀਰ ਤੰਦਰੁਸਤ ਹੈ, ਤਾਂ ਵਿਅਕਤੀ ਹਰ ਕੰਮ ਵਿਚ ਆਪਣਾ ਪੂਰਾ ਯੋਗਦਾਨ ਪਾ ਸਕਦਾ ਹੈ | ਯੋਗਾ ਰਾਹੀਂ ਹਰ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ | ਸੂਬਾ ਮੀਡੀਆ ਕੋਆਰਡੀਨੇਟਰ ਡਾ: ਮਨੂ ਸ਼ਰਮਾ ਨੇ ਦੱਸਿਆ ਕਿ ਯੋਗਾ ਕੈਂਪ 20 ਜੂਨ ਤੱਕ ਚੱਲੇਗਾ | ਇਸ ਮੌਕੇ ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ, ਕੁਲਭੂਸ਼ਣ ਖਜੂਰੀਆ, ਅਮਰਜੀਤ ਸਿੰਘ, ਰਾਜਿੰਦਰ ਕੁਮਾਰ, ਰਮੇਸ਼ ਸ਼ਰਮਾ, ਸੁਰਜੀਤ ਸਿੰਘ, ਪਵਨ ਤੁਲੀ, ਸੁਰੇਸ਼ ਸ਼ਰਮਾ, ਕੁਲਦੀਪ ਗੁਲੇਰੀਆ, ਸਰਬਜੀਤ ਸਿੰਘ, ਪਵਨ ਸ਼ਰਮਾ, ਦਿਨੇਸ਼ ਸ਼ਰਮਾ, ਜਗਨਨਾਥ, ਸੁਨਾਮੀ ਕੁਮਾਰੀ, ਸੁਨਾਮੀ ਕੁਮਾਰੀ, ਕੁਮਾਰੀ ਕਨਵੀਨਰ, ਜਸਮੀਤ ਕੁਮਾਰ, ਮਧੂ ਸ਼ਰਮਾ, ਸੁਨੰਦਾ ਸ਼ਰਮਾ, ਸੰਤੋਸ਼ ਸ਼ਰਮਾ, ਸੁਨੀਤਾ ਬਿੰਦੀਆ, ਰੋਹਿਣੀ ਸ਼ਰਮਾ, ਰੇਖਾ ਰਾਜਦੱਤਾ, ਵੀਨਾ ਰਾਜਪੂਤ, ਪੰਮੀ ਦੇਵੀ ਆਦਿ ਹਾਜ਼ਰ ਸਨ |