04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਗੁਰਦੁਆਰਾ ਸੰਤ ਆਸ਼ਰਮ ਵਿਖੇ ਗੁਰਮਤਿ ਸਮਰ ਕੈਂਪ ਸਮਾਪਤ <br/>

ਅਜੀਤ ਡੈਸਕ 19-06-2025
ਪਠਾਨਕੋਟ, 18 ਜੂਨ (ਸੰਧੂ)-ਪਠਾਨਕੋਟ ਦੇ ਮਿਸ਼ਨ ਰੋਡ 'ਤੇ ਸਥਿਤ ਗੁਰਦੁਆਰਾ ਸੰਤ ਆਸ਼ਰਮ ਵਿਖੇ ਪਿਛਲੇ ਇਕ ਹਫ਼ਤੇ ਤੋਂ ਚੱਲ ਰਿਹਾ ਗੁਰਮਤਿ ਸਮਰ ਕੈਂਪ ਸਮਾਪਤ ਹੋ ਗਿਆ | ਕੈਂਪ ਵਿਚ ਬੱਚਿਆਂ ਨੂੰ ਸਿੱਖ ਇਤਿਹਾਸ, ਸ਼ੁੱਧ ਗੁਰਬਾਣੀ ਉਚਾਰਨ, ਸਿੱਖ ਮਾਰਸ਼ਲ ਆਰਟ ਗਤਕਾ, ਦਸਤਾਰ ਮੁਕਾਬਲੇ ਕਰਵਾਏ ਗਏ | ਇਸ ਕੈਂਪ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਨੂੰ ਆਪਣੇ ਗੌਰਵਮਈ ਇਤਿਹਾਸ ਨਾਲ ਜੋੜਨਾ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ | ਪ੍ਰੋਗਰਾਮ ਦੇ ਆਖਰੀ ਦਿਨ ਸਮਰ ਕੈਂਪ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ, ਦਸਤਾਰਾਂ ਅਤੇ ਨਕਦ ਇਨਾਮ ਵੀ ਵੰਡੇ ਗਏ | ਇਸ ਮੌਕੇ ਵਰਿਆਮ ਸਿੰਘ, ਨਵਤੇਜ ਸਿੰਘ, ਨਿਰਮਲ ਸਿੰਘ, ਜਸਬੀਰ ਸਿੰਘ ਬੌਬੀ, ਹਰਦੀਪ ਸਿੰਘ ਰਿੰਪੂ, ਅਮਨਦੀਪ ਸਿੰਘ, ਲਖਵਿੰਦਰ ਸਿੰਘ ਮੌਂਟੀ, ਅਮਿਤ, ਸੁਖਦੀਪ ਸਿੰਘ ਸੀ.ਏ., ਜਸਪਾਲ ਸਿੰਘ, ਵਿਜੇ ਸਿੰਘ, ਗੁਰਨਾਮ ਸਿੰਘ, ਹਰਦੀਪ ਸਿੰਘ ਮੱਖਣ, ਅਮਨਦੀਪ ਸਿੰਘ ਰਾਜਾ, ਜਥੇਦਾਰ ਕੇਵਲ ਸਿੰਘ ਕੰਗ (ਪੰਥਕ ਮੋਰਚਾ), ਮਨਜੀਤ ਸਿੰਘ (ਭਾਈ ਘਣਈਆ ਜੀ ਚੈਰੀਟੇਬਲ ਟਰੱਸਟ), ਪਰਮਿੰਦਰ ਸਿੰਘ (ਨਿਸ਼ਕਾਮ ਕੀਰਤਨੀ ਜਥਾ), ਸੁਰਿੰਦਰ ਸਿੰਘ, ਸਰਬਧਿਆਨ ਸਿੰਘ ਬੇਦੀ, ਸਾਗਰ ਸਿੰਘ ਸਿਮਰਨਜੀਤ ਸਿੰਘ ਖਾਲਸਾ, ਸਤਨਾਮ ਸਿੰਘ, ਨਵਜੋਤ ਸਿੰਘ, ਵਰਿੰਦਰ ਸਿੰਘ, ਦਿਲਪ੍ਰੀਤ ਸਿੰਘ, ਜਰਨੈਲ ਸਿੰਘ, ਹਰਦੀਪ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਏ. ਡੀ. ਸੀ. ਵਲੋਂ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮ... ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਛੱਤਵਾਲ ਸ਼ਾਖਾ ਵਲੋਂ ਯੋਗਾ ਕੈਂਪ ਆਯੋਜਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।