04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬੱਸ ਤੇ ਸਕੂਟਰੀ ਦੀ ਟੱਕਰ 'ਚ ਦੋ ਜ਼ਖਮੀ <br/>

ਅਜੀਤ ਡੈਸਕ 19-06-2025
ਪਠਾਨਕੋਟ, 18 ਜੂਨ (ਵਿਨੋਦ)-ਬੱਸ ਤੇ ਸਕੂਟਰੀ ਦੀ ਟੱਕਰ ਵਿਚ ਦੋ ਲੋਕਾਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਕੂਟਰੀ ਸਵਾਰ ਫ਼ੌਜੀ ਆਪਣੀ ਪਤਨੀ ਦੇ ਨਾਲ ਆਰਮੀ ਕੈਨਟੀਨ ਵਿਚੋਂ ਸਮਾਨ ਲੈ ਕੇ ਮਲਿਕਪੁਰ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ ਇਕ ਬੱਸ ਜੋ ਕਿ ਮਲਿਕਪੁਰ ਵਾਲੇ ਪਾਸਿਓਾ ਆ ਰਹੀ ਸੀ ਕਿ ਪਿੰਡ ਭੜੋਲੀ ਦੇ ਕੋਲ ਉਨ੍ਹਾਂ ਦੀ ਟੱਕਰ ਹੋ ਗਈ | ਜਿਸ ਵਿਚ ਸਕੂਟਰੀ ਸਵਾਰ ਦੋਨੋਂ ਜ਼ਖਮੀ ਹੋ ਗਏ | ਜਿਸ ਦੇ ਚੱਲਦੇ ਆਰਮੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਮਿਲਟਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਦ ਕਿ ਮਹਿਲਾ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਮੌਕੇ 'ਤੇ ਪੰਜਾਬ ਪੁਲਿਸ ਅਤੇ ਮਿਲਟਰੀ ਪੁਲਿਸ ਵਲੋਂ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਇੰਟਰ ਡਿਸਟਿ੍ਕਟ ਨਾਕਾ ਮੀਰਥਲ 'ਤੇ ਪੁਲਿਸ ਨੇ ਚੌਕਸੀ ਵਧਾਈ <br/> ਅਗਲੀ ਖ਼ਬਰ ਪੈਸਿਆਂ ਨਾਲ ਭਰਿਆ ਪਰਸ ਪਰਸ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।