04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਟਰਾਲੇ ਨਾਲ ਬਿਜਲੀ ਦੀਆਂ ਤਾਰਾਂ ਅਤੇ ਖੰਭਾ ਟੁੱਟ ਕੇ ਕਾਰ 'ਤੇ ਡਿੱਗਾ- ਕਾਰ ਵਾਲੇ ਵਾਲ ਵਾਲ ਬਚੇ <br/>

ਅਜੀਤ ਡੈਸਕ 19-06-2025
ਧਾਰੀਵਾਲ, 18 ਜੂਨ (ਸਵਰਨ ਸਿੰਘ)- ਸਥਾਨਿਕ ਸ਼ਹਿਰ ਦੇ ਕਲਿਆਣਪੁਰ ਮੋੜ ਕੁਲਦੀਪ ਹਸਪਤਾਲ ਦੇ ਸਾਹਮਣੇ ਮੁੱਖ ਮਾਰਗ 'ਤੇ ਇੱਕ ਟਰਾਲਾ ਚਾਲਕ ਵੱਲੋਂ ਬਿਜਲੀ ਦੀਆਂ ਤਾਰਾਂ ਅਤੇ ਖੰਭਾ ਤੋੜ ਦਿੱਤਾ ਹੈ | ਇਥੇ ਦੱਸਣਯੋਗ ਹੈ ਕਿ ਹਸਪਤਾਲ ਵਿਚ ਦਵਾਈ ਲੈਣ ਆਏ ਮਰੀਜ਼ ਵੀ ਆਪਣੀ ਕਿਸਮਤ ਨਾਲ ਹੀ ਬਚ ਗਏ ਹਨ ਕਿਉਂਕਿ ਇਹ ਬਿਜਲੀ ਦਾ ਖੰਭਾ ਸਿੱਧਾ ਸਵਿੱਫਟ ਕਾਰ ਉੱਤੇ ਹੀ ਆ ਡਿੱਗਾ, ਜਿਸ ਤੋਂ ਕਿ ਥੋੜੀ ਦੇਰ ਪਹਿਲਾਂ ਹੀ ਮਰੀਜ਼ ਉੱਤਰ ਕੇ ਅੰਦਰ ਹਸਪਤਾਲ ਵਿਚ ਗਿਆ ਸੀ | ਇਸ ਮਾਮਲੇ ਨੂੰ ਲੈ ਕੇ ਐਸ. ਡੀ. ਓ. ਧਾਰੀਵਾਲ ਨੇ ਆਪਣੇ ਪੱਤਰ ਨੰਬਰ 773 ਮਿਤੀ 18/6/25 ਤਹਿਤ ਪੁਲਿਸ ਥਾਣਾ ਧਾਰੀਵਾਲ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਜਿਸ ਵਿਚ 11 ਕੇ.ਵੀ ਦੀਆਂ ਤਾਰਾਂ ਅਤੇ ਖੰਭਾ ਤੋੜਨ ਵਾਲੀ ਗੱਡੀ ਦਾ ਨੰਬਰ ਐਮ.ਐਚ.43 ਵਾਈ 4821 ਹੈ, ਜਿਸ ਨੂੰ ਪੁਲਿਸ ਨੇ ਫੜ ਕੇ ਥਾਣੇ ਲਗਾ ਲਿਆ ਹੈ | ਇਸ ਘਟਨਾਂ ਵਾਪਰਨ ਨਾਲ ਪਾਵਰਕਾਮ ਦਾ ਵੀ ਕਾਫੀ ਨੁਕਸਾਨ ਹੋਇਆ ਹੈ |

ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ 'ਚ ਦਾਖ਼ਲਿਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਖੁੱਲ੍ਹੀ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੇ ਯੋਗਦਾਨ 'ਤੇ ਕੀਤੀ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।