ਪਠਾਨਕੋਟ, 17 ਜੂਨ (ਸੰਧੂ)-ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਮਿਸ਼ਨ ਜ਼ਿਲ੍ਹਾ ਪਠਾਨਕੋਟ ਵਲੋਂ ਟੈਂਕ ਚੌਕ ਨੇੜੇ ਮੀਟਿੰਗ ਦਾ ਆਯੋਜਨ ਕੀਤਾ ਗਿਆ | ਮੀਟਿੰਗ ਦੀ ਸ਼ੁਰੂਆਤ ਵਿਚ ਬਾਬਾ ਸਾਹਿਬ ਡਾ: ਅੰਬੇਡਕਰ ਦੇ ਜੀਵਨ ਦਰਸ਼ਨ ਅਤੇ ਉਨ੍ਹਾਂ ਦੇ ਸੰਘਰਸ਼ਾਂ 'ਤੇ ਚਾਨਣਾ ਪਾਇਆ ਗਿਆ | ਬੁਲਾਰਿਆਂ ਦੱਸਿਆ ਕਿ ਕਿਵੇਂ ਡਾ: ਅੰਬੇਡਕਰ ਨੇ ਭਾਰਤ ਦੇ ਸੰਵਿਧਾਨ ਦੀ ਸਿਰਜਣਾ ਵਿਚ ਮੋਹਰੀ ਭੂਮਿਕਾ ਨਿਭਾਈ ਅਤੇ ਇਹ ਯਕੀਨੀ ਬਣਾਇਆ ਕਿ ਸਮਾਜ ਦੇ ਹਰ ਵਰਗ ਨੂੰ ਨਿਆਂ ਅਤੇ ਸਮਾਨਤਾ ਮਿਲੇ | ਉਨ੍ਹਾਂ ਦਲਿਤਾਂ, ਆਦਿਵਾਸੀਆਂ, ਔਰਤਾਂ ਅਤੇ ਹੋਰ ਕਮਜ਼ੋਰ ਵਰਗਾਂ ਲਈ ਸੰਵਿਧਾਨਕ ਸੁਰੱਖਿਆ ਪ੍ਰਦਾਨ ਕਰਨ ਦੇ ਉਨ੍ਹਾਂ ਦੇ ਯਤਨਾਂ ਨੂੰ ਖ਼ਾਸ ਤੌਰ 'ਤੇ ਯਾਦ ਕੀਤਾ | ਮੀਟਿੰਗ ਵਿਚ ਮੌਜੂਦ ਮੈਂਬਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਵੀ ਬਾਬਾ ਸਾਹਿਬ ਦੇ ਵਿਚਾਰ ਅਤੇ ਸਿਧਾਂਤ ਪਹਿਲਾਂ ਵਾਂਗ ਹੀ ਢੁੱਕਵੇਂ ਹਨ | ਇਸ ਮੌਕੇ ਮਨੋਹਰ ਲਾਲ, ਸੁਰਿੰਦਰ ਪਾਲ ਸਿੰਘ, ਓਮਕਾਰ, ਪੂਰਨ ਸਿੰਘ, ਸੋਮ ਰਾਜ, ਸੁਭਾਸ਼ ਚੰਦ, ਅਸ਼ੋਕ ਕੁਮਾਰ, ਓਮ ਰਾਜ, ਤੀਰਥ ਰਾਮ, ਅਮਰਜੀਤ, ਯਸ਼ਪਾਲ, ਸੰਤੋਸ਼ ਕੁਮਾਰ, ਸੁਰਿੰਦਰ ਥਾਪਾ, ਤਰਸੇਮ ਅੰਗੂਰਾਲ, ਸੁਭਾਸ਼ ਚੰਦ, ਵੀਰ ਸਿੰਘ, ਪ੍ਰਸ਼ੋਤਮ ਭਜੂਰਾ, ਕੁਲਦੀਪ ਰਾਜ, ਗੁਰਦੀਪ ਚੰਦ, ਗੁਰਦਿਆਲ ਸਿੰਘ, ਬਿਮਲੋ ਦੇਵੀ, ਕਰਤਾਰ ਚੰਦ, ਪਿ੍ਥਵੀ ਰਾਜ, ਕੰਸ ਰਾਜ, ਮੋਹਨ ਲਾਲ, ਰਮੇਸ਼ ਕੁਮਾਰ, ਗੁਰੂਦੇਵ ਰਾਜ, ਤਰਸੇਮ ਰਾਜ, ਸਰਦਾਰੀ ਲਾਲ, ਕਸਤੂਰੀ ਲਾਲ ਅਤੇ ਵੱਡੀ ਗਿਣਤੀ ਵਿਚ ਮਿਸ਼ਨ ਮੈਂਬਰ ਅਤੇ ਸਥਾਨਿਕ ਪਤਵੰਤੇ ਮੌਜੂਦ ਸਨ |