ਗੁਰਦਾਸਪੁਰ, 20 ਜੂਨ (ਚੱਕਰਾਜਾ)-ਪਿਛਲੇ 29 ਸਾਲਾ ਤੋਂ ਵਿਭਾਗ ਵਿਚ ਕਲਰਕ ਦੀ ਅਸਾਮੀ 'ਤੇ ਨਿਭਾਏ ਡਿਊਟੀ ਦੇ ਅਨੁਭਵ ਤੋ ਬਾਅਦ ਆਿਖ਼ਰਕਾਰ ਸਿੱਖਿਆ ਵਿਭਾਗ ਵਲੋਂ 126 ਕਲਰਕ/ਜੂਨੀਅਰ ਸਹਾਇਕ ਨੂੰ ਸੀਨੀਅਰ ਸਹਾਇਕ ਵਜੋਂ ਤਰੱਕੀ ਦਿੱਤੀ ਗਈ ਹੈ ਇਸ ਸਬੰਧ ਵਿਚ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਵਲੋਂ ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ (ਸਬ ਆਫ਼ਿਸ) ਐਸੋਸੀਏਸ਼ਨ ਦੀ ਟੀਮ ਵਲੋਂ ਮਾਣਯੋਗ ਡਾਇਰੈਕਟਰ ਸਕੂਲ ਐਜੂਕੇਸ਼ਨ ਗੁਰਿੰਦਰ ਸਿੰਘ ਸੋਢੀ ਅਤੇ ਡੀ.ਪੀ.ਆਈ ਦਫ਼ਤਰ ਦੀ ਟੀਮ ਦਾ ਧੰਨਵਾਦ ਕੀਤਾ ਹੈ |