05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਘਟੀਆ ਮਿਆਰ ਦੇ ਫੱਲ ਵਿਕਣ ਨਾਲ ਲੋਕਾਂ 'ਚ ਮਚੀ ਹਾਹਾਕਾਰ-ਸਿਹਤ ਵਿਭਾਗ ਸੁੱਤਾ ਕੁੰਭਕਰਨੀ ਨੀਂਦ <br/>

ਅਜੀਤ ਡੈਸਕ 21-06-2025
ਗੁਰਦਾਸਪੁਰ, 20 ਜੂਨ (ਅਸ਼ੋਕ ਸ਼ਰਮਾ)-ਦਿਹਾਤੀ ਖੇਤਰ ਅੰਦਰ ਕੁਝ ਰੇਹੜੀਆਂ ਵਾਲੇ ਘਟੀਆ ਮਿਆਰ ਦਾ ਫਰੂਟ ਵੇਚ ਕੇ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ | ਖ਼ਰਾਬ ਹੋਇਆ ਫਲ ਸਸਤੇ ਭਾਅ ਵੇਚ ਕੇ ਲੋਕਾਂ ਨੂੰ ਭੁਲੇਖੇ ਵਿਚ ਸਾਰਾ ਫਰੂਟ ਵੇਚਿਆ ਜਾਂਦਾ ਹੈ, ਜਿਸ ਨੂੰ ਖਾ ਕੇ ਲੋਕ ਬਿਮਾਰ ਹੋ ਰਹੇ ਹਨ | ਇਸ ਸਬੰਧੀ ਦਿਹਾਤੀ ਖੇਤਰ ਦੇ ਇਕ ਵਿਅਕਤੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਚ ਦੱਸਿਆ ਕਿ ਬੀਤੇ ਦਿਨੀਂ ਰੇਹੜੀ ਵਾਲਿਆਂ ਵਲੋਂ ਢਾਈ ਕਿੱਲੋ ਅੰਬ 100 ਰੁਪਏ ਦੇ ਹਿਸਾਬ ਨਾਲ ਵੇਚੇ ਜਾ ਰਹੇ ਸਨ | ਜਿਸ ਤੋਂ ਉਸ ਨੇ ਅੰਬ ਖਰੀਦੇ ਤੇ ਜਦੋਂ ਘਰ ਜਾ ਕੇ ਅੰਬ ਖ਼ੁਦ ਖਾਧਾ ਅਤੇ ਆਪਣੇ ਪਰਿਵਾਰ ਨੂੰ ਖਾਣ ਲਈ ਦਿੱਤਾ ਤਾਂ ਥੋੜ੍ਹਾ ਜਿਹਾ ਖਾਣ ਤੋਂ ਬਾਅਦ ਪਤਾ ਲੱਗਾ ਕਿ ਸਾਰੇ ਅੰਬਾਂ ਵਿਚ ਸੁੰਡੀਆਂ ਪਈਆਂ ਹਨ ਅਤੇ ਅੰਬ ਪੂਰਾ ਸੁੰਡੀਆਂ ਨਾਲ ਭਰਿਆ ਹੋਇਆ ਸੀ | ਉਸ ਨੇ ਦੱਸਿਆ ਕਿ ਇਹ ਸੁੰਡੀਆਂ ਵਾਲਾ ਅੰਬ ਦੇਖ ਕੇ ਉਹ ਉਲਟੀਆਂ ਮਾਰਨ 'ਤੇ ਮਜਬੂਰ ਹੋ ਗਿਆ | ਜ਼ਿਕਰਯੋਗ ਹੈ ਕਿ ਕੁਝ ਫਰੂਟ ਦੀਆਂ ਰੇਹੜੀਆਂ 'ਤੇ ਦੁਸਹਿਰੀ ਅੰਬ ਤੋਂ ਇਲਾਵਾ ਹੋਰ ਗਲਿਆ ਸੜਿਆ ਫਰੂਟ ਸਸਤੇ ਭਾਅ 'ਤੇ ਵੇਚ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਪਾਸੇ ਸਿਹਤ ਵਿਭਾਗ ਕੋਈ ਕਾਰਵਾਈ ਨਹੀਂ ਕਰ ਰਿਹਾ | ਲੋਕਾਂ ਨੇ ਸਿਹਤ ਵਿਭਾਗ ਪਾਸੋਂ ਮੰਗ ਕੀਤੀ ਕਿ ਫਲ ਫਰੂਟ ਵਾਲੀਆਂ ਰੇਹੜੀਆਂ 'ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ | ਇਸ ਸਬੰਧੀ ਜਦੋਂ ਡਾ: ਜੀ.ਅੱੈਸ ਪੰਨੂੰ ਅਸਿਸਟਟੈਂਟ ਮੈਡੀਕਲ ਕਮਿਸ਼ਨਰ (ਫੂਡ) ਗੁਰਦਾਸਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਅੱਜ ਹੀ ਦਿਹਾਤੀ ਖੇਤਰ ਦੀਆਂ ਫ਼ਰੂਟ ਵਾਲੀਆਂ ਰੇਹੜੀਆਂ ਦੀ ਚੈਕਿੰਗ ਕਰਵਾਉਣਗੇ ਅਤੇ ਮਾੜਾ ਫ਼ਰੂਟ ਮਿਲਣ 'ਤੇ ਰੇਹੜੀ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਬੀਬੀ ਰੁਪਿੰਦਰ ਕੌਰ ਦੀ ਮੌਤ 'ਤੇ ਪਰਿਵਾਰਕ ਮੈਂਬਰਾਂ ਨਾਲ ਵੱਖ-ਵੱਖ ਆਗੂਆਂ ਕੀਤਾ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸਵ. ਮਾਤਾ ਪ੍ਰਕਾਸ਼ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।