05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਢੁਕਵਾਂ ਵਾਤਾਵਰਨ ਮੁਹੱਈਆ ਕਰਵਾਇਆ-ਸ਼ਮਸ਼ੇਰ ਸਿੰਘ <br/>

ਅਜੀਤ ਡੈਸਕ 21-06-2025
ਦੀਨਾਨਗਰ, 20 ਜੂਨ (ਸੋਢੀ, ਸ਼ਰਮਾ)-ਖੇਡ ਅਤੇ ਸੱਭਿਆਚਾਰਕ ਮੇਲੇ ਪੰਜਾਬੀਆਂ ਦੀ ਰੂਹ ਦੀ ਖ਼ੁਰਾਕ ਅਤੇ ਜ਼ਿੰਦਾ-ਦਿਲੀ ਤੇ ਖ਼ੁਸ਼ਹਾਲੀ ਦਾ ਪ੍ਰਤੀਕ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦੀਨਾਨਗਰ ਦੇ ਨਜ਼ਦੀਕੀ ਪਿੰਡ ਡੀਡਾ ਸੈਣੀਆਂ ਵਿਖੇ ਸੂਰਿਆਵੰਸ਼ੀ ਦਰਬਾਰ ਸੰਤ ਸ਼ਾਹ ਗੋਦਾ ਦੀ ਯਾਦ ਵਿਚ ਸਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਵਲੋਂ ਕੀਤਾ ਗਿਆ | ਸੇਵਾਦਾਰ ਸਾਈਾ ਭੀਮਾ ਸ਼ਾਹ ਦੀ ਅਗਵਾਈ ਵਿਚ ਕਰਵਾਏ ਗਏ ਸਲਾਨਾ ਮੇਲੇ ਅਤੇ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਦੀਆਂ ਵੱਖ-ਵੱਖ ਟੀਮਾਂ ਦਰਮਿਆਨ ਮੈਚ ਖੇਡੇ ਗਏ, 'ਆਪ' ਆਗੂ ਸ਼ਮਸ਼ੇਰ ਸਿੰਘ ਨੇ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ | ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਯਤਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਹੇ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਲਈ ਵੀ ਵੱਡੀ ਜੰਗ ਵਿੱਢੀ ਹੋਈ ਹੈ ਜਿਸ ਤਹਿਤ ਹੁਣ ਤੱਕ ਹਜ਼ਾਰਾਂ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੀ ਸਲਾਖ਼ਾਂ ਪਿੱਛੇ ਭੇਜਿਆ ਗਿਆ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰਪੰਚ ਜਗੀਰ ਸਿੰਘ, ਵਿਧਾਨ ਸਭਾ ਹਲਕਾ ਨਸ਼ਾ ਵਿਰੋਧੀ ਕਮੇਟੀ ਦੇ ਕੋਆਰਡੀਨੇਟਰ ਕਾਰਤਿਕ ਦੋਆਬਾ, ਗੁਰਨਾਮ ਸਿੰਘ ਧਮਰਾਈ ਅਤੇ ਸਰਪੰਚ ਗੌਰਵ ਠਾਕੁਰ ਵੀ ਮੌਜੂਦ ਸਨ |
ਬਾਲ ਮਜ਼ਦੂਰੀ ਅਤੇ ਬਾਲ ਭੀਖ ਮੰਗਣ ਨੂੰ ਰੋਕਣ ਲਈ ਸਾਂਝਾ ਆਪ੍ਰੇਸ਼ਨ ਚਲਾਇਆ
ਗੁਰਦਾਸਪੁਰ, 20 ਜੂਨ (ਗੁਰਪ੍ਰਤਾਪ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦੇ ਹੋਏ ਅੱਜ ਬਾਲ ਸੁਰੱਖਿਆ ਯੂਨਿਟ, ਸੀ.ਡੀ.ਪੀ.ਓ ਦਫ਼ਤਰ ਅਤੇ ਜਾਗਿ੍ਤੀ ਜਨਸੇਵਾ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਓਪਨ ਸ਼ੈਲਟਰ ਦੁਆਰਾ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਬਾਲ ਮਜ਼ਦੂਰੀ ਅਤੇ ਬਾਲ ਭੀਖ ਮੰਗਣ ਨੂੰ ਰੋਕਣ ਲਈ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ | ਇਸ ਵਿਸ਼ੇਸ਼ ਆਪ੍ਰੇਸ਼ਨ ਟੀਮ ਵਿਚ ਬਾਲ ਸੁਰੱਖਿਆ ਯੂਨਿਟ ਤੋਂ ਕੌਂਸਲਰ ਸੁਸ਼ੀਲ ਕੁਮਾਰ, ਆਊਟਰੀਚ ਵਰਕਰ ਸਿਮਰਨਜੀਤ ਸਿੰਘ, ਸੀ.ਡੀ.ਪੀ.ਓ ਦਫ਼ਤਰ ਤੋਂ ਸੁਪਰਵਾਈਜ਼ਰ ਪਰਮਿੰਦਰਜੀਤ ਕੌਰ, ਅਖਵਿੰਦਰ ਕੌਰ, ਓਪਨ ਸ਼ੈਲਟਰ ਤੋਂ ਦੇਖਭਾਲ ਕਰਨ ਵਾਲੇ ਰਾਕੇਸ਼ ਕੁਮਾਰ ਅਤੇ ਆਊਟਰੀਚ ਵਰਕਰ ਜਨਕ ਰਾਜ ਸ਼ਾਮਿਲ ਸਨ | ਟੀਮ ਵਲੋਂ ਬੱਚਿਆਂ ਦੀ ਕਮਜ਼ੋਰੀ ਲਈ ਜਾਣੇ ਜਾਂਦੇ ਉੱਚ-ਟ੍ਰੈਫਿਕ ਵਾਲੇ ਖੇਤਰ, ਜਿਸ ਵਿਚ ਜਹਾਜ਼ ਚੌਕ, ਡਾਕਘਰ ਚੌਕ, ਪੁਰਾਣਾ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹਨੂਮਾਨ ਚੌਕ ਆਦਿ ਸ਼ਾਮਿਲ ਸਨ ਵਿਖੇ ਛਾਪੇਮਾਰੀ ਕੀਤੀ ਗਈ | ਆਪ੍ਰੇਸ਼ਨ ਦੌਰਾਨ ਪੰਜ ਬੱਚਿਆਂ ਨੂੰ ਭੀਖ ਮੰਗਣ ਅਤੇ ਸੰਭਾਵੀ ਬਾਲ ਮਜ਼ਦੂਰੀ ਦੀਆਂ ਸਥਿੱਤੀਆਂ ਤੋਂ ਬਚਾਇਆ ਗਿਆ | ਬੱਚਿਆਂ ਨੂੰ ਤੁਰੰਤ ਬਾਲ ਭਲਾਈ ਕਮੇਟੀ ਗੁਰਦਾਸਪੁਰ ਦੇ ਸਾਹਮਣੇ ਪੇਸ਼ ਕੀਤਾ ਅਤੇ ਬਾਅਦ ਵਿਚ ਓਪਨ ਸ਼ੈਲਟਰ ਦੀ ਸੁਰੱਖਿਅਤ ਦੇਖਭਾਲ ਹੇਠ ਭੇਜ ਦਿੱਤਾ ਗਿਆ | ਜਾਗਿ੍ਤੀ ਜਨਸੇਵਾ ਸੁਸਾਇਟੀ ਦੇ ਡਾਇਰੈਕਟਰ ਰਮੇਸ਼ ਮਹਾਜਨ ਨੇ ਕਿਹਾ ਕਿ ਓਪਨ ਸ਼ੈਲਟਰ ਨਾ ਸਿਰਫ਼ ਰਿਹਾਇਸ਼ ਪ੍ਰਦਾਨ ਕਰਦਾ ਹੈ, ਬਲਕਿ ਬਚਾਏ ਗਏ ਬੱਚਿਆਂ ਲਈ ਸਿੱਖਿਆ ਅਤੇ ਸੰਪੂਰਨ ਵਿਕਾਸ ਨੂੰ ਵੀ ਯਕੀਨੀ ਬਣਾਉਂਦਾ ਹੈ | ਉਨ੍ਹਾਂ ਨੇ ਬਾਲ ਭਲਾਈ ਅਤੇ ਪੁਨਰਵਾਸ ਲਈ ਸੰਗਠਨ ਦੀ ਵਚਨਬੱਧਤਾ ਨੂੰ ਦੁਹਰਾਇਆ | ਪ੍ਰੋਜੈਕਟ ਕੋਆਰਡੀਨੇਟਰ ਨੇ ਭਾਈਚਾਰਕ ਸਹਿਯੋਗ ਦੀ ਮਹੱਤਤਾ ਨੂੰ ਹੋਰ ਉਜਾਗਰ ਕਰਦੇ ਹੋਏ ਕਿਹਾ ਕਿ ਬਾਲ ਭੀਖ ਮੰਗਣ ਅਤੇ ਬਾਲ ਮਜ਼ਦੂਰੀ ਨੂੰ ਸੱਚਮੁੱਚ ਖ਼ਤਮ ਕਰਨ ਲਈ ਸਾਨੂੰ ਇਕ ਸਮਾਜ ਵਜੋਂ ਇੱਕਜੁੱਟ ਹੋਣਾ ਚਾਹੀਦਾ ਹੈ ਅਤੇ ਸਮੂਹਿਕ ਤੌਰ 'ਤੇ ਕੰਮ ਕਰਨਾ ਚਾਹੀਦਾ ਹੈ | ਕੇਵਲ ਤਦ ਹੀ ਅਸੀਂ ਹਰ ਬੱਚੇ ਲਈ ਇਕ ਉੱਜਵਲ ਅਤੇ ਸਨਮਾਨਜਨਕ ਭਵਿੱਖ ਸੁਰੱਖਿਅਤ ਕਰ ਸਕਦੇ ਹਾਂ |

ਪਿਛਲੀ ਖ਼ਬਰ ਪੰਜਾਬ ਸਰਕਾਰ ਪੈਨਸ਼ਨਰਾਂ ਦੇ ਬਕਾਏ ਜਲਦ ਕਰੇ ਜਾਰੀ-ਸੁਰਿੰਦਰ ਪੱਪੂ <br/> ਅਗਲੀ ਖ਼ਬਰ ਥਾਣਾ ਪੁਰਾਣਾ ਸ਼ਾਲਾ ਨੇੜੇ ਛੱਪੜ ਦੀ ਸਫਾਈ ਨਾ ਹੋਣ ਕਰਕੇ ਕੀੜੇ ਮਕੌੜਿਆਂ ਦੀ ਭਰਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।