19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

'ਭਾਜਪਾ ਸੇਵਾਦਾਰ ਆਪ ਕੇ ਦੁਆਰ' ਤਹਿਤ ਸਮਾਗਮ ਕਰਵਾਇਆ <br/>

ਅਜੀਤ ਡੈਸਕ 22-06-2025
ਪਠਾਨਕੋਟ, 21 ਜੂਨ (ਸੰਧੂ)-ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਭਾਜਪਾ ਸੇਵਾਦਾਰ ਆਪ ਕੇ ਦੁਆਰ ਤਹਿਤ ਅੱਜ ਸੁਜਾਨਪੁਰ ਵਿਧਾਨ ਸਭਾ ਦੇ ਅਧੀਨ ਆਉਂਦੇ ਨਗਰ ਨਿਗਮ ਪਠਾਨਕੋਟ ਦੇ ਵਾਰਡ ਨੰਬਰ-46 ਭੜੋਲੀ ਕਲਾਂ ਵਿਚ ਸੁਜਾਨਪੁਰ ਮੰਡਲ ਦੇ ਜਨਰਲ ਸਕੱਤਰ, ਸੇਵਾ ਮੁਕਤ ਸੁਰੱਖਿਆ ਕਮਿਸ਼ਨਰ ਦਰਸ਼ਨ ਕੁਮਾਰ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਅਤੇ ਮੁਹਿੰਮ ਦੇ ਜ਼ਿਲ੍ਹਾ ਇੰਚਾਰਜ ਰਮਿਤ ਮਹਾਜਨ ਮੌਜੂਦ ਸਨ | ਇਸ ਮੌਕੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਨਾਅਰਾ ਹੈ 'ਸਬਕਾ ਸਾਥ ਸਬਕਾ ਵਿਕਾਸ ਹੋ ਸਬਕਾ ਵਿਸ਼ਵਾਸ' ਅਤੇ ਉਹ ਸਾਰੇ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਤੋਂ ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਇਕੋ-ਇਕ ਮਕਸਦ ਹੈ ਕਿ ਜੋ ਲੋਕ ਸੇਵਾ ਕੇਂਦਰਾਂ ਵਿਚ ਨਹੀਂ ਜਾ ਸਕਦੇ, ਜਿਨ੍ਹਾਂ ਨੂੰ ਯੋਜਨਾਵਾਂ ਦੀ ਜਾਣਕਾਰੀ ਨਹੀਂ ਹੈ, ਦਾ ਸਾਰਾ ਕੰਮ ਉਨ੍ਹਾਂ ਦੇ ਆਪਣੇ ਪਿੰਡ ਵਿਚ ਹੀ ਹੋਵੇ ਅਤੇ ਉਨ੍ਹਾਂ ਨੂੰ ਹਰ ਯੋਜਨਾ ਦੀ ਜਾਣਕਾਰੀ ਹੋਵੇ | ਸੇਵਾ ਮੁਕਤ ਸੁਰੱਖਿਆ ਕਮਿਸ਼ਨਰ ਦਰਸ਼ਨ ਕੁਮਾਰ ਨੇ ਕਿਹਾ ਕਿ ਦੋ ਦਿਨਾਂ ਕੈਂਪ ਦੌਰਾਨ 178 ਆਵਾਸ ਯੋਜਨਾ ਦੇ ਫਾਰਮ ਭਰੇ ਗਏ | ਇਸ ਮੌਕੇ ਭਾਜਪਾ ਐਸ.ਸੀ. ਮੋਰਚਾ ਦੇ ਜਨਰਲ ਸਕੱਤਰ ਡਾ: ਪ੍ਰਬੋਧ ਚੰਦਰ, ਸੱਤਿਆ ਪ੍ਰਕਾਸ਼, ਇੰਜੀ: ਸੁਨੀਲ ਪ੍ਰਕਾਸ਼, ਜੁਗਲ ਕਿਸ਼ੋਰ, ਨਰਾਇਣ ਸਿੰਘ, ਕੁਲਦੀਪ ਸਿੰਘ, ਰਮਨ ਠਾਕੁਰ, ਗੋਪਾਲ ਦਾਸ, ਕਾਲੂ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਅਸਿਸਟੈਂਟ ਕੰਟਰੋਲਰ ਦੀ ਕਾਰਜ ਸ਼ੈਲੀ ਤੋਂ ਮੁਲਾਜ਼ਮ ਦੁਖੀ <br/> ਅਗਲੀ ਖ਼ਬਰ ਖੇਡ ਨਰਸਰੀ ਪ੍ਰੋਜੈਕਟ ਤਹਿਤ ਪਠਾਨਕੋਟ 'ਚ ਦੋ ਨਵੇਂ ਕੋਚ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।