ਗੁਰਦਾਸਪੁਰ, 22 ਜੂਨ (ਪੰਕਜ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਪਿੰਡ ਬੱਬੇਹਾਲੀ ਦੇ ਗੀਤਕਾਰ ਗੁਰੂ ਬੱਬੇਹਾਲੀ ਵਲੋਂ 'ਆਈ ਬਰੋਕਨ' ਗੀਤ ਯੂ ਟਿਊਬ 'ਤੇ ਲਾਂਚ ਕੀਤਾ ਗਿਆ | ਇਸ ਨੰੂ ਗੀਤਕਾਰ ਗੁਰੂ ਬੱਬੇਹਾਲੀ, ਕ੍ਰਿਸ਼ਨਾ ਪ੍ਰਦੇਸੀ ਅਤੇ ਮਿਸ ਭਾਰਤੀ ਵਲੋਂ ਗਾਇਆ ਗਿਆ | ਇਸ ਮੌਕੇ ਗੀਤਕਾਰ ਗੁਰੂ ਬੱਬੇਹਾਲੀ ਨੇ ਦੱਸਿਆ ਕਿ ਇਹ ਗੀਤ ਉਨ੍ਹਾਂ ਵਲੋਂ ਹੀ ਪ੍ਰੋਡਿਊਸ ਕੀਤਾ ਗਿਆ ਤੇ ਗੀਤ ਨੰੂ ਡਾਇਰੈਕਟ ਮੈਕਸ ਡੀ ਵਲੋਂ ਕੀਤਾ ਗਿਆ ਜਦਕਿ ਮਿਊਜ਼ਿਕ ਜੀ ਪੰਤ ਵਲੋਂ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਉਸਤਾਦ ਬੰਟੀ ਪ੍ਰਦੇਸੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |