ਗੁਰਦਾਸਪੁਰ, 22 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਚਾਵਾ ਦੇ ਸ੍ਰੀ ਰਾਮ ਮੰਦਿਰ ਜੋ ਪਹਿਲਾਂ ਪੁਰਾਣਾ ਸੀ ਅਤੇ ਹੁਣ ਪ੍ਰਵਾਸੀ ਭਾਰਤੀਆਂ, ਪਿੰਡ ਵਾਸੀਆਂ ਅਤੇ ਸ੍ਰੀ ਰਾਮ ਮੰਦਿਰ ਕਮੇਟੀ ਦੇ ਉੱਦਮਾਂ ਸਦਕਾ 20 ਲੱਖ ਦੀ ਲਾਗਤ ਨਾਲ ਬਣਨ ਵਾਲੇ ਹਾਲ 'ਤੇ ਲੈਂਟਰ ਪਾਇਆ ਗਿਆ | ਸੱਭ ਤੋਂ ਪਹਿਲਾਂ ਪੰਡਿਤ ਸੁਦੇਸ਼ ਕੁਮਾਰ ਸ਼ਰਮਾ ਨੇ ਨਵ ਗ੍ਰਹਿ ਪੂਜਾ ਕਰਕੇ ਲੈਂਟਰ ਪਾਉਣ ਦਾ ਕੰਮ ਆਰੰਭ ਕਰਵਾਇਆ | ਇਸ ਮੌਕੇ ਠੇਕੇਦਾਰ ਬੰਟੀ ਨਾਰਦਾਂ ਨੇ ਆਪਣੀ 20 ਮੈਂਬਰੀ ਟੀਮ ਸਮੇਤ ਲੈਂਟਰ ਪਾਉਣ ਦੇ ਕਾਰਜ ਨੰੂ ਖ਼ਤਮ ਕਰਵਾਇਆ | ਸ੍ਰੀ ਰਾਮ ਮੰਦਿਰ ਪ੍ਰਧਾਨ ਰਾਜੇਸ਼ ਮਨਹਾਸ, ਕੈਸ਼ੀਅਰ ਸੂਬੇ: ਬਲਵਿੰਦਰ ਸਿੰਘ ਪਠਾਨੀਆ, ਪੁਸ਼ਪਿੰਦਰ ਸਿੰਘ ਕਾਟਲ, ਰਛਪਾਲ ਕਾਟਲ, ਭਵਾਨੀ ਸਿੰਘ, ਵਿਜੇ ਸਲਾਰੀਆ, ਡਾ: ਰਮਨ ਕੁਮਾਰ, ਬੰਟੀ ਠੇਕੇਦਾਰ ਅਤੇ ਹੋਰ ਪਿੰਡ ਦੇ ਲੋਕ ਹਾਜ਼ਰ ਸਨ | ਇਸ ਮੌਕੇ ਮਹਿਲਾਵਾਂ ਵਲੋਂ ਦੋ ਘੰਟੇ ਸਤਿਸੰਗ ਵੀ ਕੀਤਾ ਗਿਆ ਅਤੇ ਚਾਰ ਪਕੌੜਿਆਂ ਦਾ ਲੰਗਰ ਤੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ |