29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਸੈਨਾ ਮੈਡਲ ਜੇਤੂ ਮੇਜਰ ਬਲਵਿੰਦਰ ਸਿੰਘ ਬਾਜਵਾ ਦਾ 25ਵਾਂ ਸ਼ਹੀਦੀ ਦਿਹਾੜਾ ਮਨਾਇਆ <br/>

ਅਜੀਤ ਡੈਸਕ 23-06-2025
ਗੁਰਦਾਸਪੁਰ, 22 ਜੂਨ (ਚੱਕਰਾਜਾ)-ਜੰਮੂ-ਕਸ਼ਮੀਰ ਦੇ ਕੁਲਹਾਮਾ ਖੇਤਰ ਵਿਚ ਅਫ਼ਗਾਨ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਫ਼ੌਜ ਦੀ 313 ਫ਼ੀਲਡ ਰੈਜ਼ੀਮੈਂਟ (34 ਰਾਸ਼ਟਰੀ ਰਾਈਫ਼ਲਜ਼) ਦੇ ਸੈਨਾ ਮੈਡਲ ਜੇਤੂ ਮੇਜਰ ਬਲਵਿੰਦਰ ਸਿੰਘ ਬਾਜਵਾ ਦਾ 25ਵਾਂ ਸ਼ਹੀਦੀ ਦਿਹਾੜਾ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿਕੀ ਦੀ ਪ੍ਰਧਾਨਗੀ ਹੇਠ ਸ਼ਹੀਦ ਮੇਜਰ ਬੀ.ਐਸ ਬਾਜਵਾ ਮੈਮੋਰੀਅਲ ਪਾਰਕ ਵਿਖੇ ਮਨਾਇਆ ਗਿਆ | ਜਿਸ ਵਿਚ ਸੈਨਾ ਦੀ 25 ਮੈਕ ਯੂਨਿਟ ਦੇ ਟੂ.ਆਈ.ਸੀ ਲੈਫ਼ਟੀਨੈਂਟ ਕਰਨਲ ਸੰਜੇ ਕੁਮਾਰ ਮੁੱਖ ਮਹਿਮਾਨ ਤੋਂ ਇਲਾਵਾ ਸ਼ਹੀਦ ਦੀ ਪਤਨੀ, ਆਬਕਾਰੀ ਵਿਭਾਗ ਦੀ ਕਮਿਸ਼ਨਰ ਰਾਜਵਿੰਦਰ ਕੌਰ ਬਾਜਵਾ, ਪੁੱਤਰ ਕਰਨਦੀਪ ਸਿੰਘ ਬਾਜਵਾ, ਚਾਚਾ ਸਾਬਕਾ ਜ਼ਿਲ੍ਹਾ ਕਮਾਡੈਂਟ ਹੋਮ ਗਾਰਡ ਹਰਦੀਪ ਸਿੰਘ ਬਾਜਵਾ, ਜਸਬੀਰ ਕੌਰ, 25 ਮੈਕ ਯੂਨਿਟ ਦੇ ਸੂਬੇਦਾਰ ਮੇਜਰ ਰਾਕੇਸ਼ ਕੁਮਾਰ, ਨਾਇਬ ਸੂਬੇਦਾਰ ਰਾਮ ਸ਼ਿਰੋਮਣੀ, ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਸ਼ਹੀਦ ਲਾਂਸ ਨਾਇਕ ਡਿਪਟੀ ਸਿੰਘ ਸੈਨਾ ਮੈਡਲ ਦੇ ਭਤੀਜੇ ਵਰਿੰਦਰ ਸਿੰਘ, ਸ਼ਹੀਦ ਸਿਪਾਹੀ ਜਤਿੰਦਰ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ, ਨੇਵੀ ਦੇ ਚੀਫ਼ ਪੈਟੀ ਅਫ਼ਸਰ ਬਖ਼ਸ਼ੀਸ਼ ਸੈਣੀ, ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ, ਸਮਾਜ ਸੇਵਕ ਇੰਦਰਜੀਤ ਸਿੰਘ ਬਾਜਵਾ, ਸੀਨੀਅਰ ਸਿਟੀਜ਼ਨ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਸੇਵਾ ਮੁਕਤ ਫਲਾਇੰਗ ਅਫ਼ਸਰ ਦਰਸ਼ਨ ਸਿੰਘ, ਗਰੀਨ ਐਜੂਕੇਸ਼ਨ ਐਨ.ਜੀ.ਓ ਦੇ ਪ੍ਰਧਾਨ ਜਨਕ ਰਾਜ ਸ਼ਰਮਾ, ਐਸ ਡੀ.ਓ ਇੰਦਰਜੀਤ ਸਿੰਘ ਚੀਮਾ, ਐਸ.ਡੀ.ਓ ਭਾਰਤ ਭੂਸ਼ਨ ਗੁਪਤਾ ਆਦਿ ਨੇ ਪਹੁੰਚ ਕੇ ਸ਼ਹੀਦ ਮੇਜਰ ਬਾਜਵਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਲੈਫ਼ਟੀਨੈਂਟ ਕਰਨਲ ਸੰਜੇ ਕੁਮਾਰ ਨੇ ਕਿਹਾ ਕਿ ਮੇਜਰ ਬਲਵਿੰਦਰ ਸਿੰਘ ਬਾਜਵਾ ਵਰਗੇ ਸੂਰਬੀਰ ਦੇਸ਼ ਅਤੇ ਭਾਰਤੀ ਫ਼ੌਜ ਦੇ ਗੌਰਵ ਹਨ ਜਿਨ੍ਹਾਂ ਸਦਕਾ ਦੇਸ਼ ਦੀਆਂ ਸਰਹੱਦਾਂ ਮਹਿਫ਼ੂਜ਼ ਹਨ | ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰਿਖਆ ਲਈ ਆਪਾ ਵਾਰਨ ਵਾਲੇ ਮਰਦੇ ਨਹੀਂ, ਸਗੋਂ ਅਮਰ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਪੰਜਾਬ ਦਾ ਇਕ ਗੌਰਵਸ਼ਾਲੀ ਇਤਿਹਾਸ ਹੈ | ਪਰ ਅੱਜ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਇੱਥੋਂ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਆਦੀ ਹੋ ਰਹੀ ਹੈ | ਸਾਨੂੰ ਨੌਜਵਾਨ ਪੀੜ੍ਹੀ ਨੂੰ ਨਸ਼ੇ ਰੂਪੀ ਇਸ ਨਾਮੁਰਾਦ ਬਿਮਾਰੀ ਤੋਂ ਬਚਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ | ਕੁੰਵਰ ਰਵਿੰਦਰ ਸਿੰਘ ਵਿਕੀ ਨੇ ਕਿਹਾ ਕਿ ਮੇਜਰ ਬਲਵਿੰਦਰ ਸਿੰਘ ਬਾਜਵਾ ਦੀ ਯਾਦ ਵਿਚ ਗੇਟ ਬਣਾਉਣ ਲਈ 22 ਸਾਲ ਲੱਗ ਗਏ ਪਰ ਦੁੱਖ ਦੀ ਗੱਲ ਹੈ ਕਿ ਤਿੰਨ ਸਾਲ ਪਹਿਲਾਂ ਮੇਜਰ ਬੀ.ਐਸ ਮੈਮੋਰੀਅਲ ਪਾਰਕ ਦੇ ਪ੍ਰਵੇਸ਼ ਦੁਆਰ ਸਰਕਾਰ ਵਲੋਂ ਬਣਾਏ ਯਾਦਗਾਰੀ 'ਗੇਟ 'ਤੇ ਸ਼ਹੀਦ ਦਾ ਨਾਮ ਨਹੀਂ ਲਿਖਿਆ | ਸ਼ਹੀਦ ਦੇ ਪੁੱਤਰ ਕਰਨਦੀਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਆਪਣੀ ਮਾਂ ਤੋਂ ਆਪਣੇ ਸ਼ਹੀਦ ਪਿਤਾ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਦੇ ਹੋਏ ਵੱਡਾ ਹੋਇਆ ਹੈ, ਉਨ੍ਹਾਂ ਦੀਆਂ ਯਾਦਾਂ ਸਭ ਤੋਂ ਵੱਡੀ ਦੌਲਤ ਹਨ | ਇਸ ਮੌਕੇ ਪ੍ਰੀਸ਼ਦ ਵਲੋਂ ਸ਼ਹੀਦ ਮੇਜਰ ਬਾਜਵਾ ਦੇ ਪਰਿਵਾਰ ਸਮੇਤ ਤਿੰਨ ਹੋਰ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਤੋਂ ਹਵਲਦਾਰ ਮੁਕੇਸ਼ ਕੁਮਾਰ, ਸਤਨਾਮ ਸਿੰਘ, ਹਵਲਦਾਰ ਦਲਬੀਰ ਸਿੰਘ, ਰੁਪਿੰਦਰ ਸਿੰਘ, ਮਾਸਟਰ ਰਾਜ ਕੁਮਾਰ, ਅਮਰਜੀਤ ਸਿੰਘ, ਜੁਗਲ ਕਿਸ਼ੋਰ, ਪੰਕਜ ਮਹਾਜਨ, ਸੁਰਿੰਦਰ ਮਹਾਜਨ, ਗੌਰਵ ਮਹਾਜਨ, ਜਤਿੰਦਰ ਮਹਾਜਨ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਚੇਅਰਮੈਨ ਰਮਨ ਬਹਿਲ ਨੇ ਇਕ ਵਾਰ ਫਿਰ ਆਰੀਆ ਨਗਰ ਦੇ ਜੰਜ ਘਰ ਦੀ ਲਈ ਸਾਰ ਅਗਲੀ ਖ਼ਬਰ ਸ੍ਰੀ ਰਾਮ ਮੰਦਰ ਚਾਵਾ ਵਿਖੇ 20 ਲੱਖ ਦੀ ਲਾਗਤ ਨਾਲ ਬਣਨ ਵਾਲੇ ਹਾਲ 'ਤੇ ਲੈਂਟਰ ਪਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।