ਬਟਾਲਾ, 21 ਸਤੰਬਰ (ਸਤਿੰਦਰ ਸਿੰਘ)-ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ, ਜੋ ਕਿ ਸੀ.ਬੀ.ਐੱਸ.ਈ. ਨਵੀਂ ਦਿੱਲੀ ਨਾਲ ਸੰਬੰਧਿਤ ਹੈ, 'ਚ ਅੰਗਰੇਜ਼ੀ ਲਿਖਣ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ 'ਚ ਜਮਾਤ ਦੂਸਰੀ ਤੋਂ 9ਵੀਂ ਤੱਕ ਦੇ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੀ ਲਿਖਣ ਦੀ ਕਾਬਲੀਅਤ ਦਿਖਾਈ | ਵਿਦਿਆਰਥੀਆਂ ਨੂੰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਦਿੱਤਾ ਗਿਆ ਤੇ ਹੋਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਤਸ਼ਾਹ ਵਧਾਉਣ ਲਈ ਇਨਾਮ ਵੀ ਦਿੱਤੇ ਗਏ | ਕਲਾਸ ਦੂਜੀ ਦੇ ਵਿਦਿਆਰਥੀ ਚਰਤ ਸਿੰਘ ਪਹਿਲਾ, ਮਹਿਤਾਬ ਸਿੰਘ ਦੂਸਰਾ, ਗੁਰਸਾਜ ਕੌਰ ਨੇ ਤੀਸਰਾ, ਉਤਸ਼ਾਹਿਤ ਗੁਰਸੇਵਕ ਸਿੰਘ, ਖੁਸ਼ਪ੍ਰੀਤ ਕੌਰ, ਕਲਾਸ ਤੀਜੀ ਦੇ ਸਰਗੁਨਪ੍ਰੀਤ ਕੌਰ ਨੇ ਪਹਿਲਾ, ਕੀਰਤ ਕੌਰ ਨੇ ਦੂਸਰਾ, ਪ੍ਰਭਨੂਰ ਕੌਰ ਨੇ ਤੀਸਰਾ ਤੇ ਉਤਸ਼ਾਹਿਤ ਮਨਨਪ੍ਰੀਤ ਕੌਰ, ਹਰਸਿਮਰਨਪ੍ਰੀਤ ਸਿੰਘ, ਕਲਾਸ ਚੌਥੀ 'ਚ ਪਹਿਲਾ ਸੁਖਮਨਪ੍ਰੀਤ ਸਿੰਘ, ਦੂਸਰਾ ਵੰਸ਼ਪ੍ਰੀਤ ਸਿੰਘ, ਤੀਸਰਾ ਹਰਲੀਨ ਕੌਰ ਤੇ ਉਤਸ਼ਾਹਿਤ ਗਗਨਪ੍ਰੀਤ ਸਿੰਘ, ਨਿਹਾਰਿਕਾ ਗਿੱਲ, ਕਲਾਸ ਛੇਵੀਂ 'ਚ ਪਹਿਲਾ ਸਿਮਰਨੀਤ ਸਿੰਘ, ਦੂਸਰਾ ਗੁਰਪ੍ਰਤਾਪ ਸਿੰਘ, ਤੀਸਰਾ ਅਨਮੋਲਪ੍ਰੀਤ ਕੌਰ, ਉਤਸ਼ਾਹਿਤ ਹਰਗੁਣ ਸਿੰਘ, ਹਰਕੀਰਤ ਸਿੰਘ, ਕਲਾਸ 7ਵੀਂ 'ਚ ਪਹਿਲਾ ਗੁਰਲੀਨ ਕੌਰ, ਦੂਸਰਾ ਜਸਦੀਪ ਸਿੰਘ, ਤੀਸਰਾ ਏਕਮਪ੍ਰੀਤ ਸਿੰਘ ਤੇ ਉਤਸ਼ਾਹਿਤ ਸਾਰਿਕਾ ਗਿੱਲ, ਜੋਬਨਪ੍ਰੀਤ ਸਿੰਘ, ਕਲਾਸ 8ਵੀਂ 'ਚ ਪਹਿਲਾ ਨਵਨੀਤ ਕੌਰ, ਦੂਸਰਾ ਗੁਰਲੀਨ ਕੌਰ, ਤੀਸਰਾ ਨਵਦੀਪ ਕੌਰ ਤੇ ਉਤਸ਼ਾਹਿਤ ਭਵਨੀਤ ਕੌਰ, ਸ਼ੁਭਨੀਤ ਕੌਰ, ਕਲਾਸ 9ਵੀਂ 'ਚ ਪਹਿਲਾ ਸਹਜਪ੍ਰੀਤ ਕੌਰ, ਦੂਸਰਾ ਤਾਰਨਪ੍ਰੀਤ ਕੌਰ, ਤੀਸਰਾ ਏਕਮਪ੍ਰੀਤ ਕੌਰ ਤੇ ਉਤਸ਼ਾਹਿਤ ਸਿਮਰਨਜੀਤ ਕੌਰ, ਜਸ਼ਨਦੀਪ ਕੌਰ ਨੇ ਪ੍ਰਾਪਤ ਕੀਤਾ | ਸਕੂਲ ਦੇ ਚੇਅਰਮੈਨ ਤਾਜ ਸੇਖੋਂ ਨੇ ਕਿਹਾ ਕਿ Tਮੈਨੂੰ ਬੇਹੱਦ ਮਾਣ ਹੈ ਕਿ ਸਾਡੇ ਵਿਦਿਆਰਥੀ ਇਸ ਤਰ੍ਹਾਂ ਦੇ ਰਚਨਾਤਮਕ ਮੁਕਾਬਲਿਆਂ 'ਚ ਵਧ ਚੜ੍ਹ ਕੇ ਭਾਗ ਲੈ ਰਹੇ ਹਨ |