24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਦੋ ਰੋਜ਼ਾ ਛਿੰਝ ਮੇਲਾ ਕਰਵਾਇਆ

ਅਜੀਤ ਡੈਸਕ 22-09-2025
ਤਾਰਾਗੜ੍ਹ, 21 ਸਤੰਬਰ (ਸੋਹਨ ਲਾਲ)-ਤਾਰਾਗੜ੍ਹ ਦੇ ਨਜ਼ਦੀਕ ਪਿੰਡ ਮਾਜਰਾ ਵਿਖੇ ਸਰਪੰਚ ਰਾਕੇਸ਼ ਕੁਮਾਰ ਮੰਜੋਤਰਾ ਦੀ ਪ੍ਰਧਾਨਗੀ ਹੇਠ ਦੋ ਰੋਜ਼ਾ ਛਿੰਝ ਮੇਲਾ ਕਰਵਾਇਆ ਗਿਆ | ਛਿੰਝ ਮੇਲੇ 'ਚ ਪੰਜਾਬ ਤੇ ਜੰਮੂ-ਕਸ਼ਮੀਰ ਦੇ ਪਹਿਲਵਾਨਾਂ ਨੇ ਹਿੱਸਾ ਲਿਆ | ਜਾਣਕਾਰੀ ਦਿੰਦੇ ਹੋਏ ਸਰਪੰਚ ਰਾਕੇਸ਼ ਕੁਮਾਰ ਮੰਜੋਤਰਾ ਨੇ ਦੱਸਿਆ ਕਿ ਛਿੰਝ ਮੇਲੇ ਦੇ ਪਹਿਲੇ ਦਿਨ ਪਹਿਲਵਾਨਾਂ ਨੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਤੇ ਕਮੇਟੀ ਤੋਂ ਨਕਦ ਇਨਾਮ ਪ੍ਰਾਪਤ ਕੀਤੇ | ਦੂਜੇ ਦਿਨ ਛਿੰਝ ਮੇਲੇ 'ਚ ਨੌਜਵਾਨ ਪਹਿਲਵਾਨਾਂ ਨੇ ਵੀ ਹਿੱਸਾ ਲਿਆ | ਪਹਿਲਵਾਨ ਲੋਕਦੀਪ ਨੇ ਉਨ੍ਹਾਂ ਨੰੂ ਸਿਖਲਾਈ ਦੇਣ 'ਚ ਮੁੱਖ ਭੂਮਿਕਾ ਨਿਭਾਈ | ਕੁਸ਼ਤੀ ਦਾ ਪਹਿਲਾ ਮੁਕਾਬਲਾ ਅਰਜੁਨ ਸਦਾਨਾ ਤੇ ਮੁੰਨਾ ਕੋਲੀਆਂ ਵਿਚਕਾਰ ਹੋਇਆ | ਇਹ ਮੁਕਾਬਲਾ ਬਰਾਬਰ ਰਿਹਾ, ਜੋ ਕਿ ਛਿੰਝ ਮੇਲੇ ਦਾ ਸਭ ਤੋਂ ਵਧੀਆ ਮੁਕਾਬਲਾ ਬਣ ਗਿਆ | ਛਿੰਝ ਮੇਲੇ ਵਿਚ ਮਾਲੀ ਦੀ ਕੁਸ਼ਤੀ ਦਾ ਮੁਕਾਬਲਾ ਪਹਿਲਵਾਨ ਧਮਰਾਈ ਤੇ ਜੱਸਾ ਪਹਿਲਵਾਨ ਡੇਰਾ ਬਾਬਾ ਨਾਨਕ ਵਿਚਕਾਰ ਹੋਇਆ, ਜੋ ਬਰਾਬਰ ਰਿਹਾ | ਪ੍ਰਬੰਧਕ ਕਮੇਟੀ ਨੇ ਦੋਨਾਂ ਮਾਲੀ ਦੀ ਕੁਸ਼ਤੀ ਦੇ ਪਹਿਲਵਾਨਾਂ ਨੰੂ 10,000 ਰੁਪਏ ਨਕਦ ਇਨਾਮ ਵਜੋਂ ਦਿੱਤੇ | ਇਸ ਮੌਕੇ ਉਤਮ ਚੰਦ, ਸੰਜੀਵ ਕੁਮਾਰ, ਦੇਵ ਰਾਜ, ਅਸ਼ੋਕ ਕੁਮਾਰ, ਯੋਗੇਸ਼ਵਰ ਸੈਣੀ, ਬਖ਼ਸ਼ੀਸ਼ ਸੈਣੀ, ਦਲਵੀਰ ਚੰਦ, ਸੁਰਿੰਦਰ ਕੁਮਾਰ, ਬੰਸੀ ਲਾਲ, ਜੋਗਿੰਦਰ ਸੈਣੀ ਆਦਿ ਖੇਡ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਦੀਆਂ ਗ਼ਲਤ ਨੀਤੀਆਂ ਨੇ ਪੰਜਾਬ ਦੇ ਕਰਜ਼ੇ ਨੂੰ ਹਨੇਰੇ ਭਰਿਆ ਜਾਲ ਬਣਾ ਦਿੱਤਾ- ਅਮਿਤ ਵਿੱਜ ਅਗਲੀ ਖ਼ਬਰ ਪਿੰਡ ਨਰੋਟ ਮਹਿਰਾ ਦਾ ਛਿੰਝ ਮੇਲਾ ਧੂਮਧਾਮ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।