24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਿੰਡ ਨਰੋਟ ਮਹਿਰਾ ਦਾ ਛਿੰਝ ਮੇਲਾ ਧੂਮਧਾਮ ਨਾਲ ਸਮਾਪਤ

ਅਜੀਤ ਡੈਸਕ 22-09-2025
ਨਰੋਟ ਮਹਿਰਾ, 21 ਸਤੰਬਰ (ਰਾਜ ਕੁਮਾਰੀ)-ਪਿੰਡ ਨਰੋਟ ਮਹਿਰਾ ਵਿਖੇ ਦੋ ਰੋਜ਼ਾ ਛਿੰਝ ਮੇਲਾ ਧੂਮਧਾਮ ਨਾਲ ਸਮਾਪਤ ਹੋ ਗਿਆ | ਇਸ ਸਬੰਧੀ ਬਾਬਾ ਲੱਖਦਾਤਾ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਕਾਕਾ ਨੇ ਦੱਸਿਆ ਕਿ ਛਿੰਝ ਮੇਲੇ 'ਚ ਜੰਮੂ-ਕਸ਼ਮੀਰ, ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਯੂ.ਪੀ. ਆਦਿ ਸਟੇਟਾਂ ਦੇ ਪਹਿਲਵਾਨਾਂ ਨੇ ਹਿੱਸਾ ਲਿਆ | ਛਿੰਝ ਮੇਲੇ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਪਣੀ ਟੀਮ ਦੇ ਸੀਨੀਅਰ ਲੀਡਰ ਪਵਨ ਕੁਮਾਰ, ਵਿਜੇ ਕਟਾਰੂਚੱਕ, ਸੰਦੀਪ ਮਹਿਰਾ, ਦਾਰਾ ਸਲਾਮ ਆਦਿ ਨੰੂ ਭੇਜਿਆ | ਛਿੰਝ ਮੇਲਾ ਇਲਾਕਾ ਨਿਵਾਸੀਆਂ ਅਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਵੱਡੀ ਮਾਲੀ ਦੀ ਕੁਸ਼ਤੀ ਉਮੇਸ਼ ਮਥੂਰਾ ਨੇ ਜਿੱਤੀ | ਜਿਸ ਨੰੂ ਕਮੇਟੀ ਵਲੋਂ ਢਾਈ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਤੇ ਹਾਰਨ ਵਾਲੇ ਪਹਿਲਵਾਨ ਨੰੂ ਦੋ ਲੱਖ ਰੁਪਏ ਦਿੱਤੇ ਗਏ | ਛੋਟੀ ਮਾਲੀ ਦੀ ਕੁਸ਼ਤੀ ਹੋਠੀ ਇਰਾਨ ਨੇ ਜਿੱਤੀ | ਜਿਸ ਨੰੂ ਡੇਢ ਲੱਖ ਰੁਪਏ ਇਨਾਮੀ ਰਾਸ਼ੀ ਦਿੱਤੀ ਗਈ ਤੇ ਧਰਮੇਂਦਰ ਕੋਹਲੀ ਨੰੂ ਇਕ ਲੱਖ ਰੁਪਏ ਦਿੱਤੇ ਗਏ | ਇਸ ਮੌਕੇ ਆਏ ਹੋਏ ਮਹਿਮਾਨਾਂ ਨੰੂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਧਨੇਂਦਰ ਪਦਮਾਵਤੀ ਕ੍ਰਾਂਤੀਕਾਰੀ ਕੌਮੀ ਸੰਤ ਅਚਾਰਯ ਮੁਨੀ ਪਹੁੰਚੇ ਸਨ | ਇਸ ਮੌਕੇ 'ਆਪ' ਪਾਰਟੀ ਦੇ ਸੀਨੀਅਰ ਲੀਡਰ ਵਿਜੇ ਕਟਾਰੂਚੱਕ, ਪਵਨ ਕੁਮਾਰ, ਬਲਾਕ ਪ੍ਰਧਾਨ ਸੰਦੀਪ ਕੁਮਾਰ ਮਹਿਰਾ ਦਾਰਾ ਸਲਾਮ, ਬਲਬੀਰ ਥਾਪਾ, ਨਿਤਿਨ ਠਾਕੁਰ, ਵਿਸ਼ਾਲ ਮਹਿਰਾ, ਸ਼ਿਵ ਕੁਮਾਰ ਨਰੋਟ ਮਹਿਰਾ, ਮੀਤ ਪ੍ਰਧਾਨ ਗਨੇਸ਼ਵਰ, ਮਨੀਸ਼, ਗੋਬਿੰਦ, ਜਤਿੰਦਰ ਸ਼ਰਮਾ, ਵਿਕਾਸ ਟੀਕੂ, ਹੈਪੀ, ਸਾਬਕਾ ਸਰਪੰਚ ਰਾਜ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੋ ਰੋਜ਼ਾ ਛਿੰਝ ਮੇਲਾ ਕਰਵਾਇਆ ਅਗਲੀ ਖ਼ਬਰ 'ਆਪ' ਸਰਕਾਰ ਦੀਆਂ ਗ਼ਲਤ ਨੀਤੀਆਂ ਨੇ ਪੰਜਾਬ ਦੇ ਕਰਜ਼ੇ ਨੂੰ ਹਨੇਰੇ ਭਰਿਆ ਜਾਲ ਬਣਾ ਦਿੱਤਾ- ਅਮਿਤ ਵਿੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।