24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

'ਆਪ' ਸਰਕਾਰ ਦੀਆਂ ਗ਼ਲਤ ਨੀਤੀਆਂ ਨੇ ਪੰਜਾਬ ਦੇ ਕਰਜ਼ੇ ਨੂੰ ਹਨੇਰੇ ਭਰਿਆ ਜਾਲ ਬਣਾ ਦਿੱਤਾ- ਅਮਿਤ ਵਿੱਜ

ਅਜੀਤ ਡੈਸਕ 22-09-2025
ਪਠਾਨਕੋਟ, 21 ਸਤੰਬਰ (ਸੰਧੂ)-ਪਠਾਨਕੋਟ ਦੇ ਸਾਬਕਾ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਅਮਿਤ ਵਿੱਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਮਾਰਚ 2022 ਵਿਚ ਵੱਡੇ ਵਾਅਦਿਆਂ ਨਾਲ ਸੱਤਾ ਵਿਚ ਆਈ ਸੀ, ਪਰ ਸਿਰਫ਼ ਚਾਰ ਸਾਲਾਂ ਵਿਚ ਇਸ ਨੇ ਪੰਜਾਬ ਨੂੰ ਕਰਜ਼ੇ ਦੇ ਇਕ ਹਨੇਰੇ ਜਾਲ ਵਿਚ ਬਦਲ ਦਿੱਤਾ ਹੈ | 2025-26 ਦਾ ਬਜਟ ਇਸ ਸਚਾਈ ਨੂੰ ਬੇਨਕਾਬ ਕਰਦਾ ਹੈ | ਪੰਜਾਬ ਦੀਆਂ ਅਨੁਮਾਨਿਤ ਮਾਲੀਆ ਪ੍ਰਾਪਤੀਆਂ 1.12 ਲੱਖ ਕਰੋੜ ਰੁਪਏ ਹਨ, ਜਦੋਂ ਕਿ ਰਾਜ ਨੂੰ 23,957 ਰੁਪਏ ਕਰੋੜ ਦੇ ਮਾਲੀਆ ਘਾਟੇ ਤੇ 34,201 ਕਰੋੜ ਰੁਪਏ ਦੇ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਘਾਟੇ ਨੂੰ ਪੂਰਾ ਕਰਨ ਲਈ ਸਰਕਾਰ ਇਸ ਸਾਲ ਹੀ ਲਗਪਗ 49,900 ਕਰੋੜ ਰੁਪਏ ਉਧਾਰ ਲਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਕੋਲ ਵਿਕਾਸ ਲਈ ਕੋਈ ਫ਼ੰਡ ਨਹੀਂ ਬਚਿਆ ਹੈ, ਕਿਉਂਕਿ ਤਨਖ਼ਾਹਾਂ, ਪੈਨਸ਼ਨਾਂ, ਵਿਆਜ ਅਤੇ ਸਬਸਿਡੀਆਂ ਪਹਿਲਾਂ ਹੀ 122 ਫੀਸਦੀ ਮਾਲੀਆ ਖਪਤ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਸ਼ਚਿਤ ਖ਼ਰਚਿਆਂ ਵਿਚ ਤਨਖ਼ਾਹਾਂ 'ਤੇ 37,000 ਕਰੋੜ ਰੁਪਏ, ਪੈਨਸ਼ਨਾਂ 'ਤੇ 21,000 ਕਰੋੜ ਰੁਪਏ, ਵਿਆਜ 'ਤੇ 24,000 ਕਰੋੜ ਰੁਪਏ, ਬਿਜਲੀ ਸਬਸਿਡੀਆਂ 'ਤੇ 20,500 ਕਰੋੜ ਰੁਪਏ ਅਤੇ ਸਮਾਜਿਕ ਸੁਰੱਖਿਆ ਪੈਨਸ਼ਨਾਂ 'ਤੇ 6,175 ਕਰੋੜ ਰੁਪਏ ਸ਼ਾਮਿਲ ਹਨ | ਸਿਰਫ਼ ਕਾਂਗਰਸ ਕੋਲ ਹੀ ਪੰਜਾਬ ਨੂੰ ਇਸ ਹਨੇਰੇ ਵਿਚੋਂ ਕੱਢਣ ਤੇ ਇਸ ਨੂੰ ਉੱਜਵਲ ਪੰਜਾਬ ਵੱਲ ਲੈ ਜਾਣ ਦਾ ਤਜਰਬਾ ਅਤੇ ਦਿ੍ਸ਼ਟੀਕੋਣ ਹੈ |
ਪਿਛਲੀ ਖ਼ਬਰ ਪਿੰਡ ਨਰੋਟ ਮਹਿਰਾ ਦਾ ਛਿੰਝ ਮੇਲਾ ਧੂਮਧਾਮ ਨਾਲ ਸਮਾਪਤ ਅਗਲੀ ਖ਼ਬਰ ਦੋ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਔਰਤ ਦੀ ਚੇਨ ਖੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।