ਗੁਰਦਾਸਪੁਰ, 21 ਸਤੰਬਰ (ਚੱਕਰਾਜਾ)-ਅੱਜ ਸ਼ਹਿਰ ਅੰਦਰ ਹਨੂਮਾਨ ਚੌਕ ਨੇੜਿਓਾ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਝਪਟ ਮਾਰ ਕੇ ਇਕ ਔਰਤ ਦੇ ਗਲ ਪਾਈ ਚੈਨੀ ਖੋਹ ਕੇ ਮੌਕੇ ਤੋਂ ਫ਼ਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਸੋਨਮ ਗੁਪਤਾ ਪਤਨੀ ਸੁਮੀਰ ਗੁਪਤਾ ਵਾਸੀ ਸ੍ਰੀ ਰਾਮ ਕਾਲੋਨੀ ਆਪਣੀ ਮੋਪਡ 'ਤੇ ਹਨੂਮਾਨ ਚੌਕ ਨੇੜੇ ਖੜ੍ਹੀ ਸੀ ਕਿ ਦੋ ਮੋਟਰਸਾਈਕਲ ਸਵਾਰਾਂ ਵਲੋਂ ਝਪਟ ਮਾਰ ਕੇ ਔਰਤ ਦੀ ਚੈਨੀ ਖੋਹ ਲਈ ਗਈ | ਔਰਤ ਵਲੋਂ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕੀਤਾ ਗਿਆ, ਜਿਸ ਦੌਰਾਨ ਡਿੱਗਣ ਕਾਰਨ ਔਰਤ ਦੇ ਸੱਟ ਵੀ ਲੱਗੀ | ਜਦੋਂ ਕੁਝ ਲੋਕਾਂ ਵਲੋਂ ਇਨ੍ਹਾਂ ਝਪਟਮਾਰਾਂ ਨੰੂ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਅੱਗੋਂ ਪਿਸਤੌਲ ਦਿਖਾਉਂਦੇ ਹੋਏ ਮੌਕੇ ਤੋਂ ਮੇਹਰ ਚੰਦ ਰੋਡ ਵੱਲ ਫ਼ਰਾਰ ਹੋ ਗਏ | ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਔਰਤ ਤੋਂ ਜਾਣਕਾਰੀ ਹਾਸਲ ਕੀਤੀ ਗਈ |