24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਜਵਾਹਰ ਨਵੋਦਿਆ ਵਿਦਿਆਲਿਆ ਦੀ ਸਫ਼ਾਈ ਕਰਨ ਉੱਤੇ ਸ਼ਯਨਾ ਪੱਥ ਫਾਉਂਡੇਸ਼ਨ ਦੀ ਟੀਮ ਦਾ ਸਨਮਾਨ

ਅਜੀਤ ਡੈਸਕ 22-09-2025
ਭੈਣੀ ਮੀਆਂ ਖਾਂ/ਕਾਹਨੂੰਵਾਨ, 21 ਸਤੰਬਰ (ਜਸਬੀਰ ਸਿੰਘ ਬਾਜਵਾ, ਜਸਪਾਲ ਸਿੰਘ ਸੰਧੂ)-ਸਯਨਾ ਪੱਥ ਫਾਊਡੇਸ਼ਨ ਦੀ ਟੀਮ ਵਲੋਂ ਹੜ੍ਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਜਵਾਹਰ ਨਿਵੋਧਿਆ ਵਿਦਿਆਲਿਆ ਦੀ ਸਾਫ਼ ਸਫ਼ਾਈ ਵਿਚ ਅਹਿਮ ਰੋਲ ਨਿਭਾਇਆ ਗਿਆ | ਇਸ ਸਬੰਧੀ ਫਾਊਾਡੇਸ਼ਨ ਦੇ ਮੁਖੀ ਮਨਪ੍ਰੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਬੀਤੇ ਦਿਨ ਆਏ ਹੜ੍ਹਾਂ ਕਾਰਨ ਗੁਰਦਾਸਪੁਰ ਨੇੜੇ ਸਥਿਤ ਦਾਬੂੜੀ ਵਿਖੇ ਸਥਾਪਤ ਜਵਾਹਰ ਨਿਵੋਦਿਆ ਵਿਦਿਆਲਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ | ਇਸ ਦੌਰਾਨ ਸਕੂਲ ਦੀ ਪਹਿਲੀ ਮੰਜ਼ਲ ਵਿਚ ਹੜ੍ਹ ਦਾ ਪਾਣੀ ਭਰ ਗਿਆ ਸੀ, ਜਿਸ ਕਾਰਨ ਸਕੂਲ ਦੇ ਕਮਰਿਆਂ ਵਿਚ ਗਾਰ ਤੇ ਹੋਰ ਮਲਬਾ ਜਮ੍ਹਾਂ ਹੋ ਗਿਆ ਸੀ, ਜਿਸ ਲਈ ਸਕੂਲ ਦੀ ਪ੍ਰਬੰਧਕ ਕਮੇਟੀ ਤੇ ਰੈਪਿਡ ਰਿਸਪਾਂਸ ਟੀਮ ਦੇ ਮੁਖੀ ਜਗਜੀਤ ਸਿੰਘ ਰਿਹਾਂਨ ਦੀ ਅਗਵਾਈ ਵਿਚ ਸਕੂਲ ਦੀ ਸਫ਼ਾਈ ਮੁਹਿੰਮ ਚਲਾਈ ਗਈ | ਸਫ਼ਾਈ ਮੁਹਿੰਮ ਵਿੱਚ ਸਯਨਾ ਪੱਥ ਫਾਊਡੇਸ਼ਨ ਦੇ ਮੈਂਬਰਾਂ ਨੇ ਅਹਿਮ ਯੋਗਦਾਨ ਪਾਇਆ | ਫਾਊਡੇਸ਼ਨ ਦੇ ਸਹਿਯੋਗ ਤੋਂ ਪ੍ਰਭਾਵਿਤ ਹੋ ਕੇ ਸਕੂਲ ਪਿ੍ੰਸੀਪਲ ਨਰੇਸ਼ ਕੁਮਾਰ ਅਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਵਲੋਂ ਫਾਊਡੇਸ਼ਨ ਦੇ ਆਗੂ ਜਸਜੀਤ ਸਿੰਘ ਰਿਹਾਂਨ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਫਾਊਡੇਸ਼ਨ ਦੇ ਮੈਂਬਰਾਂ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਦੋ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਔਰਤ ਦੀ ਚੇਨ ਖੋਈ ਅਗਲੀ ਖ਼ਬਰ ਦਸਵੰਧ ਨਾਲ ਪੁਨਰ ਸੁਰਜੀਤ ਸ਼ੋ.ਅ.ਦ. ਹੜ੍ਹ ਪ੍ਰਭਾਵਿਤਾਂ ਦੀ ਹਰ ਮਦਦ ਲਈ ਸੰਜੀਦਾ- ਜਥੇਦਾਰ ਛੋਟੇਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।