ਕਲਾਨੌਰ, 21 ਸਤੰਬਰ (ਪੁਰੇਵਾਲ)-ਸਥਾਨਕ ਕਸਬੇ 'ਚ ਸਮਾਜਸੇਵਕ ਹਰਮੀਤ ਸਿੰਘ ਜਿੰਮੀ ਕਾਹਲੋਂ ਦੇ ਦਫ਼ਤਰ ਵਿਖੇ ਪੁਨਰ ਸੁਰਜੀਤ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇ. ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ 'ਚ ਮੀਟਿੰਗ ਹੋਈ | ਮੀਟਿੰਗ 'ਚ ਕਲਾਨੌਰ ਖੇਤਰ ਦੇ ਸਾਥੀਆਂ ਵਲੋਂ ਸ਼ਮੂਲੀਅਤ ਕੀਤੀ ਤੇ ਹੜ੍ਹ ਪ੍ਰਭਾਵਿਤਾਂ ਦੀ ਮਦਦ ਕਰਨ ਲਈ ਵਿਚਾਰ ਚਰਚਾ ਹੋਈ | ਇਸ ਦੌਰਾਨ ਨਵਪ੍ਰੀਤ ਸਿੰਘ ਪਵਾਰ, ਸੁਰਿੰਦਰਪਾਲ ਸਿੰਘ ਭੰਡਵਾਂ, ਅੰਮਿ੍ਤਪਾਲ ਸਿੰਘ, ਰਣਜੀਤ ਸਿੰਘ ਰਾਣਾ, ਪ੍ਰੀਤ ਦਿਓਲ, ਨਰਿੰਦਰ ਸਿੰਘ, ਮੁਖਤਿਆਰ ਸਿੰਘ, ਰਣਯੋਧ ਸਿੰਘ ਆਦਿ ਸਮੇਤ ਵੱਡੀ ਗਿਣਤੀ ਹੋਰਨਾਂ ਪਿੰਡਾਂ ਤੋਂ ਪਹੁੰਚੇ ਮੁਹਤਬਰਾਂ ਨਾਲ ਜਥੇ. ਛੋਟੇਪੁਰ ਨੇ ਮਸ਼ਵਰਾ ਕਰਦਿਆਂ ਕਿਹਾ ਕਿ ਉਹ ਆਪਣੇ ਨੇੜੇ ਹੜ੍ਹਾਂ ਨਾਲ ਪੀੜਤਾਂ ਦੀਆਂ ਨਿਰਪੱਖ ਤੇ ਨਿਸਵਾਰਥ ਭਾਵਨਾ ਨਾਲ ਸੂਚੀਆਂ ਤਿਆਰ ਕਰਨ ਤਾਂ ਜੋ ਉਨ੍ਹਾਂ ਕੋਲ ਪਹੁੰਚ ਰਹੀ ਦਸਵੰਧ ਦੀ ਮਾਇਆ ਨਾਲ ਲੋੜਵੰਦਾਂ ਦੀ ਮਦਦ ਨੂੰ ਯਕੀਨੀ ਬਣਾਇਆ ਜਾ ਸਕੇ | ਜਥੇ. ਛੋਟੇਪੁਰ ਨੇ ਕਿਹਾ ਕਿ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ਹਨ ਕਿ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਹਰ ਸੰਭਵ ਮਦਦ ਕੀਤੀ ਜਾਵੇਗੀ, ਜਿਸ ਤਹਿਤ ਘਰਾਂ ਦਾ ਨਿਰਮਾਣ, ਖੇਤਾਂ ਦੀ ਤਿਆਰੀ, ਬੀਜ ਮੁਹੱਈਆ ਕਰਾਉਣ, ਡੀਜ਼ਲ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ | ਜਥੇ. ਛੋਟੇਪੁਰ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਗਿਆਨੀ ਹਰਪ੍ਰੀਤ ਸਿੰਘ ਦੇ ਰੂਪ 'ਚ ਅਜਿਹਾ ਗੁਰੂ ਦੇ ਭੈਅ 'ਚ ਰਹਿਣ ਵਾਲਾ ਪ੍ਰਧਾਨ ਮਿਲਿਆ ਹੈ, ਜੋ ਭਵਿੱਖ 'ਚ ਕੋਈ ਸਿਆਸੀ ਚੋਣ ਨਹੀਂ ਲੜੇਗਾ, ਜਿਸ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤਾਂ 'ਚ ਖੁਸ਼ੀ ਦੀ ਲਹਿਰ ਹੈ | ਛੋਟੇਪੁਰ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਫ਼ੈਸਲਿਆਂ ਨਾਲ ਕਿਸੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਨਿਰਾਸ਼ਾ ਨਹੀਂ ਹੋਵੇਗੀ ਤੇ ਸਦਾ ਫ਼ੈਸਲੇ ਚੜ੍ਹਦੀਕਲਾ ਵਾਲੇ ਹੋਣਗੇ | ਜਥੇ. ਛੋਟੇਪੁਰ ਨੇ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਪ੍ਰਾਪੋਗੰਢਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਵਿਰੋਧੀਆਂ ਨੂੰ ਪੁਨਰ ਸੁਰਜੀਤ ਸ਼ੋ੍ਰਮਣੀ ਅਕਾਲੀ ਦਲ ਦੀ ਤਰੱਕੀ ਤੇ ਲੋਕਪਿ੍ਯਤਾ ਹਜ਼ਮ ਨਹੀਂ ਹੋ ਰਹੀ |