ਗੁਰਦਾਸਪੁਰ, 21 ਸਤੰਬਰ (ਚੱਕਰਾਜਾ)-ਸ਼ੋ੍ਰਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਅਤੇ ਹਲਕਾ ਇੰਚਾਰਜ ਦੀਨਾਨਗਰ ਕਮਲਜੀਤ ਚਾਵਲਾ ਦੇ ਉਪਰਾਲੇ ਸਦਕਾ ਦੀਨਾਨਗਰ ਦੇ ਸੀਨੀਅਰ ਅਕਾਲੀ ਆਗੂ ਦਲਬੀਰ ਸਿੰਘ ਭਟੋਆ ਸਰਪੰਚ ਵਲੋਂ ਆਪਣੇ ਸਾਥੀਆਂ ਸਮੇਤ ਹੜ੍ਹ ਪ੍ਰਭਾਵਿਤ ਇਲਾਕੇ ਦੇ ਸਕੂਲਾਂ 'ਚ ਬੱਚਿਆਂ ਨੰੂ ਕਾਪੀਆਂ, ਪੈੱਨ ਅਤੇ ਬੂਟ ਵੰਡੇ ਗਏ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਹਲਕੇ ਦੇ 11 ਪਿੰਡਾਂ ਦੋਰਾਂਗਲਾ, ਬਾਬਾ ਸ੍ਰੀ ਚੰਦ ਸਕੂਲ ਗਾਹਲੜੀ, ਤਾਜਪੁਰ, ਵਜੀਰਪੁਰ, ਇਸਲਾਮਪੁਰ, ਚੌਂਤਰਾ, ਚੱਕਰੀ ਸਲਾਚ, ਸ੍ਰੀ ਰਾਮਪੁਰ, ਹਸਨਪੁਰ, ਮਿਆਣੀ, ਸ਼ਮਸ਼ੇਰਪੁਰ ਆਦਿ ਵਿਖੇ ਬੱਚਿਆਂ ਨੰੂ ਬੂਟ ਅਤੇ ਕਾਪੀਆਂ, ਪੈੱਨ ਵੰਡੇ ਗਏ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਸ਼ੋ੍ਰਮਣੀ ਅਕਾਲੀ ਦਲ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਦੀਆਂ ਲੋਕਾਂ ਅਨੁਸਾਰ ਉਨ੍ਹਾਂ ਨੰੂ ਰਾਹਤ ਸਮਗਰੀ ਵੰਡੀ ਜਾਵੇਗੀ | ਇਸ ਮੌਕੇ ਕੁਲਵਿੰਦਰ ਸਿੰਘ ਚਿੱਟੀ, ਬਲਦੇਵ ਸਿੰਘ ਜੀਵਨਚੱਕ, ਜਸਵਿੰਦਰ ਸਿੰਘ ਬਹਿਰਾਮਪੁਰ, ਦਲਬੀਰ ਸਿੰਘ ਸੁਲਤਾਨੀ, ਗੁਰਿੰਦਰਪਾਲ ਸਿੰਘ ਗੁੜਗਾਓ, ਭੁਪਿੰਦਰ ਸਿੰਘ ਜਕੜੀਆ ਆਦਿ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ |