03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਡਾ. ਭੀਮ ਰਾਓ ਸੰਯੁਕਤ ਕਮੇਟੀ ਨੇ ਪੂਨਾ ਪੈਕਟ 'ਤੇ ਮੀਟਿੰਗ ਦਾ ਕੀਤਾ ਆਯੋਜਨ

ਅਜੀਤ ਡੈਸਕ 23-09-2025
ਪਠਾਨਕੋਟ, 22 ਸਤੰਬਰ (ਸੰਧੂ)-ਸੰਯੁਕਤ ਕਮੇਟੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਮਿਸ਼ਨ ਜ਼ਿਲ੍ਹਾ ਪਠਾਨਕੋਟ ਦੇ ਕਾਰਕੁਨਾਂ ਨੇਕ ਰਾਜ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ | ਪਹਿਲਾਂ ਸੰਯੁਕਤ ਕਮੇਟੀ ਦੇ ਮਿ੍ਤਕ ਸੀਨੀਅਰ ਮੈਂਬਰ ਠੇਕੇਦਾਰ ਬਿਸ਼ਨ ਦਾਸ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ | ਇਸ ਤੋਂ ਬਾਅਦ ਬੁਲਾਰਿਆਂ ਨੇ ਪੂਨਾ ਸਮਝੌਤੇ 'ਤੇ ਚਰਚਾ ਕੀਤੀ | ਜਿਸ 'ਤੇ 24 ਸਤੰਬਰ 1932 ਨੂੰ ਮਹਾਤਮਾ ਗਾਂਧੀ ਤੇ ਡਾ. ਭੀਮ ਰਾਓ ਅੰਬੇਡਕਰ ਵਿਚਕਾਰ ਦਸਤਖ਼ਤ ਕੀਤੇ ਗਏ ਸਨ ਤੇ ਬਾਅਦ 'ਚ ਇਸ ਨੂੰ ਪੂਨਾ ਸਮਝੌਤੇ ਵਜੋਂ ਜਾਣਿਆ ਜਾਣ ਲੱਗਾ | ਬਿ੍ਟਿਸ਼ ਸਰਕਾਰ ਨੇ ਇਸ ਸਮਝੌਤੇ ਨੂੰ ਕਮਿਊਨਲ ਐਵਾਰਡ 'ਚ ਸੋਧ ਵਜੋਂ ਮਨਜ਼ੂਰੀ ਦੇ ਦਿੱਤੀ | ਇਸ ਸਮਝੌਤੇ ਤਹਿਤ ਦਲਿਤ ਭਾਈਚਾਰੇ ਨੂੰ ਬਾਬਾ ਸਾਹਿਬ ਦੀ ਰਾਜਨੀਤਿਕ ਪ੍ਰਤੀਨਿਧਤਾ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਦੋ ਵੋਟਾਂ ਦਾ ਅਧਿਕਾਰ ਦਿੱਤਾ | ਦਲਿਤ ਆਪਣੇ ਪ੍ਰਤੀਨਿਧੀ ਦੀ ਚੋਣ ਲਈ ਇਕ ਵੋਟ ਦੀ ਵਰਤੋਂ ਕਰਨਗੇ ਤੇ ਦੂਜੀ ਆਮ ਸ਼੍ਰੇਣੀ ਵਿਚੋਂ ਇਕ ਪ੍ਰਤੀਨਿਧੀ ਦੀ ਚੋਣ ਲਈ ਦਲਿਤ ਪ੍ਰਤੀਨਿਧੀਆਂ ਦੀ ਚੋਣ 'ਚ ਜਨਰਲ ਵਰਗ ਦਾ ਕੋਈ ਹੱਥ ਨਹੀਂ ਸੀ | ਉਸ ਸਮੇਂ ਮਹਾਤਮਾ ਗਾਂਧੀ ਪੁਣੇ ਦੀ ਯਰਵਦਾ ਜੇਲ੍ਹ ਵਿਚ ਸਨ | ਕਮਿਊਨਲ ਐਵਾਰਡ ਦੇ ਐਲਾਨ ਤੋਂ ਬਾਅਦ ਗਾਂਧੀ ਨੇ ਸ਼ੁਰੂ 'ਚ ਬਿ੍ਟਿਸ਼ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖ ਕੇ ਇਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ | ਹਾਲਾਂਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਫ਼ੈਸਲਾ ਵਾਪਸ ਨਹੀਂ ਲਿਆ ਜਾਵੇਗਾ ਤਾਂ ਉਸ ਨੇ ਮਰਨ ਵਰਤ ਦਾ ਐਲਾਨ ਕਰ ਦਿੱਤਾ | ਬੁਲਾਰਿਆਂ ਨੇ ਕਿਹਾ ਕਿ ਸੰਵਿਧਾਨ ਨੂੰ ਖ਼ਤਰਾ ਹੈ ਤੇ ਇਸ ਦੀ ਰੱਖਿਆ ਲਈ ਨਿਰੰਤਰ ਯਤਨ ਜ਼ਰੂਰੀ ਹਨ | ਇਸ ਮੌਕੇ ਇੰਜੀ: ਮਨੋਹਰ ਬਸਨ, ਮਨੋਹਰ ਲਾਲ, ਵਰਿੰਦਰਪਾਲ ਸਿੰਘ, ਰਤਨ ਲਾਲ, ਓਮਕਾਰ ਰਾਜ, ਨੇਕ ਰਾਜ, ਸੇਵਾ ਰਾਮ, ਪੂਰਨ ਚੰਦ, ਸੁਰਿੰਦਰ ਮੋਹਨ, ਅਸ਼ੋਕ ਕੁਮਾਰ, ਕਰਨੈਲ ਚੰਦ, ਗੁਰਦਾਸ ਮੱਲ, ਪ੍ਰਕਾਸ਼ ਚੰਦ, ਪੂਰਨ ਚੰਦ, ਹਰਬੰਸ ਲਾਲ, ਬਚਨ ਲਾਲ, ਕਾਂਤਾ ਦੇਵੀ, ਕੁਸ਼ੱਲਿਆ ਦੇਵੀ, ਮਾਂ ਰਾਣੋ ਦੇਵੀ, ਮਾਤਾ ਰਾਣੋ ਦੇਵੀ, ਦਰਸ਼ਨਾਂ ਕੁਮਾਰੀ, ਰਾਜ ਕੁਮਾਰੀ, ਪ੍ਰੀਤੋ ਦੇਵੀ, ਕਮਲੇਸ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਿੰਦ-ਪਾਕਿ ਸਰਹੱਦ ਦੇ ਨਾਲ ਲੱਗਦੇ ਚਾਰ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਲਗਾਏ ਮੈਡੀਕਲ ਕੈਂਪ ਅਗਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀ ਯੂਨੀਅਨ ਦਾ ਵਫਦ ਕੈਬਨਿਟ ਮੰਤਰੀ ਨੂੰ ਮਿਲਿਆ, ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।