20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਜਾਗਰਨ ਦੌਰਾਨ ਅੱਲਾ ਹੂ ਅੱਲਾਹ ਦੇ ਨਾਅਰੇ ਦੇ ਵਿਰੋਧ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਏ.ਡੀ.ਸੀ. ਨੂੰ ਮੰਗ ਪੱਤਰ ਦਿੱਤਾ <br/>

ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਆਗੂ ਏ.ਡੀ.ਸੀ. (ਜ) ਨੂੰ ਮੰਗਾਂ ਦਾ ਮੰਗ ਪੱਤਰ ਸੌਂਪਦੇ ਹੋਏ | ਤਸਵੀਰ: ਵਿਨੋਦ <br/> 17-10-2025
ਪਠਾਨਕੋਟ, 16 ਅਕਤੂਬਰ (ਵਿਨੋਦ)-ਪਠਾਨਕੋਟ 'ਚ ਕੁਝ ਦਿਨ ਪਹਿਲਾਂ ਕਰਵਾਏ ਗਏ ਸਾਲਾਨਾ ਜਾਗਰਨ ਵਿਚ ਸੱਦੇ ਗਏ ਜਾਗਰਨ ਪ੍ਰਬੰਧਕਾਂ ਤੇ ਗਾਇਕ ਕੰਵਰ ਗਰੇਵਾਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਹਿੰਦੂ ਆਗੂਆਂ ਦੇ ਇਕ ਵਫ਼ਦ ਨੇ ਏ.ਡੀ.ਸੀ. (ਜ) ਪਠਾਨਕੋਟ ਅਰਸ਼ਦੀਪ ਸਿੰਘ ਲੁਬਾਣਾ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੁਲਾਕਾਤ ਕੀਤੀ | ਉਨ੍ਹਾਂ ਇਕ ਮੰਗ ਪੱਤਰ ਵੀ ਸੌਂਪ ਕੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ | ਦਿੱਤੇ ਮੰਗ ਪੱਤਰ ਵਿਚ ਸ਼ਿਕਾਇਤਕਰਤਾ ਵਿਸ਼ਾਲ ਚੌਹਾਨ (ਜ਼ਿਲ੍ਹਾ ਕਨਵੀਨਰ ਬਜਰੰਗ ਦਲ ਪਠਾਨਕੋਟ) ਪੁੱਤਰ ਕਰਨ ਸਿੰਘ ਵਾਸੀ ਪਿੰਡ ਘੋਹ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਾਲਾਨਾ ਜਾਗਰਨ ਕਰਵਾਇਆ ਗਿਆ ਸੀ | ਮਾਤਾ ਜੀ ਦੇ ਦਰਬਾਰ ਵਿਚ ਖੁੱਲ੍ਹੇਆਮ ਗੁਣ ਗਾਉਣ ਦੀ ਬਜਾਏ, ਗਾਇਕ ਨੇ ਪੰਡਾਲ ਵਿਚ ਮੌਜੂਦ ਹਜ਼ਾਰਾਂ ਲੋਕਾਂ ਨੂੰ ਖੁੱਲ੍ਹੇਆਮ ਅੱਲਾ-ਅੱਲਾ ਦੀ ਉਸਤਤ ਗਾਉਣ ਲਈ ਉਤਸ਼ਾਹਿਤ ਕੀਤਾ, ਇਹ ਕਦਮ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ | ਉਨ੍ਹਾਂ ਕਿਹਾ ਕਿ ਗਾਇਕ ਦੇ ਇਸ ਹਿੰਦੂ ਵਿਰੋਧੀ ਕੰਮ ਨੇ ਪੂਰੇ ਹਿੰਦੂ ਭਾਈਚਾਰੇ ਵਿਚ ਵਿਆਪਕ ਗੁੱਸਾ ਪੈਦਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਗਾਇਕ ਅਤੇ ਕਮੇਟੀ ਨੇ ਧਰਮ ਦਾ ਨਿਰਾਦਰ ਕੀਤਾ ਹੈ | ਇਸ ਲਈ ਉਨ੍ਹਾਂ ਮੰਗ ਕੀਤੀ ਕਿ ਗਾਇਕ ਅਤੇ ਪ੍ਰਬੰਧਕ ਮੰਦਿਰ ਕਮੇਟੀ ਦੇ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਵਿੱਖ ਵਿਚ ਕੋਈ ਵੀ ਗਾਇਕ ਜਾਂ ਕਮੇਟੀ ਹਿੰਦੂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾ ਸਕੇ | ਇਸ ਮੌਕੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਚੌਹਾਨ, ਆਕਾਸ਼ ਠਾਕੁਰ, ਜਗਮੋਹਨ ਸਿੰਘ, ਅਨਮੋਲ ਸ਼ਰਮਾ ਅਦਿੱਤਿਆ, ਸੰਜੀਵ ਠਾਕੁਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਜੰਮੂ-ਕਸ਼ਮੀਰ ਦੇ ਮੁੱਦਿਆਂ ਦਾ ਹੱਲ ਰਾਜ ਦੀ ਦਰਜਾ ਬਹਾਲੀ 'ਚ-ਅਬਦੁੱਲਾ ਅਗਲੀ ਖ਼ਬਰ ਆਰ.ਆਰ.ਐਮ.ਕੇ. ਆਰੀਆ ਮਹਿਲਾ ਮਹਾਂਵਿਦਿਆਲਿਆ ਨੂੰ ਪਹਿਲਾ ਰਾਸ਼ਟਰੀ ਪ੍ਰਾਪਤੀ ਪੁਰਸਕਾਰ 2025 ਹੋਇਆ ਪ੍ਰਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।