ਪਠਾਨਕੋਟ, 17 ਅਕਤੂਬਰ (ਵਿਨੋਦ)-ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਦੋ-ਰੋਜ਼ਾ ਬਲਾਕ-ਪੱਧਰੀ ਮੁਕਾਬਲਾ ਸਰਕਾਰੀ ਪ੍ਰਾਇਮਰੀ ਸਕੂਲ ਕਾਨਪੁਰ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਰਾਕੇਸ਼ ਠਾਕੁਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ | ਦੂਜੇ ਦਿਨ ਮੁੰਡਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਕਬੱਡੀ, ਖੋ-ਖੋ, ਸ਼ਾਰਟ ਪੁੱਟ, ਯੋਗਾ ਅਤੇ ਅਥਲੈਟਿਕਸ ਸ਼ਾਮਿਲ ਸਨ | ਫਾਈਨਲ ਖੋ-ਖੋ ਮੁੰਡਿਆਂ ਦਾ ਮੁਕਾਬਲਾ ਸੈਂਟਰ ਥਰਿਆਲ ਤੇ ਸੈਂਟਰ ਕੈਲਾਸ਼ਪੁਰ ਵਿਚਕਾਰ ਹੋਇਆ, ਜਿੱਥੇ ਸੈਂਟਰ ਥਰਿਆਲ ਦੀ ਟੀਮ ਜੇਤੂ ਰਹੀ | ਮੁੰਡਿਆਂ ਦੇ ਯੋਗਾ ਮੁਕਾਬਲੇ ਵਿਚ ਸੈਂਟਰ ਕੈਲਾਸ਼ਪੁਰ ਦੀ ਟੀਮ ਪਹਿਲੇ ਸਥਾਨ 'ਤੇ ਰਹੀ | ਕਬੱਡੀ ਮੁੰਡਿਆਂ ਦਾ ਮੁਕਾਬਲਾ ਸੈਂਟਰ ਕਾਹਨਪੁਰ ਅਤੇ ਫ਼ਿਰੋਜ਼ਪੁਰ ਕਲਾ ਸੈਂਟਰ ਵਿਚਕਾਰ ਹੋਇਆ | ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਸੈਂਟਰ ਕਾਹਨਪੁਰ ਜੇਤੂ ਰਿਹਾ | ਪਿ੍ਥਵੀ ਨੇ 100 ਮੀਟਰ ਵਿਚ ਪਹਿਲਾ ਸਥਾਨ, ਪਿ੍ੰਸ ਨੇ 200 ਮੀਟਰ ਵਿਚ ਪਹਿਲਾ ਸਥਾਨ ਤੇ ਸੁਖਵਿੰਦਰ ਨੇ 400 ਮੀਟਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਅੰਸ਼ ਨੇ ਸ਼ਾਰਟ ਪੁੱਟ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਬਿਲਾਲ ਨੇ ਲੰਬੀ ਛਾਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਜੇਤੂ ਬੱਚਿਆਂ ਨੂੰ ਤਗਮੇ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਕੇਸ਼ ਠਾਕੁਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਜੇਤੂ ਬੱਚੇ ਜ਼ਿਲ੍ਹਾ ਪੱਧਰ 'ਤੇ ਹੋਣ ਵਾਲੀਆਂ ਖੇਡਾਂ ਵਿਚ ਹਿੱਸਾ ਲੈਣਗੇ | ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਕੇਸ਼ ਠਾਕੁਰ, ਸੈਂਟਰ ਹੈਡ ਟੀਚਰ ਅਕਸ਼ੈ ਮਹਾਜਨ, ਪੂਨਮ ਮਹਾਜਨ, ਰੇਖਾ ਪਠਾਨੀਆ, ਰਜਨੀ ਬਾਲਾ, ਸੀਮਾ ਦੇਵੀ, ਰਾਜ ਕੁਮਾਰੀ, ਮੁੱਖ ਅਧਿਆਪਕ ਵਿਨੋਦ ਸੈਣੀ, ਰੌਸ਼ਨ ਪਠਾਨੀਆ, ਪ੍ਰਵੀਨ, ਵਰਿੰਦਰ, ਰਵੀ ਦੱਤ, ਬੀ.ਆਰ.ਸੀ. ਅਧੀਰ ਮਹਾਜਨ, ਜੋਗਿੰਦਰ ਪਾਲ, ਕਪਿਲ, ਅਸ਼ਵਨੀ ਕੁਮਾਰ, ਰੰਜੂ ਸਲਾਰੀਆ, ਪੰਕਜ ਮਹਾਜਨ, ਅੰਕਿਤ ਧੀਮਾਨ, ਰਾਕੇਸ਼ ਕੁਮਾਰ, ਰਾਜ ਕੁਮਾਰ, ਹਰੀਸ਼ ਕੁਮਾਰ, ਗੁਰਚੇਤਨ, ਪਵਨ ਕੁਮਾਰ ਆਦਿ ਹਾਜ਼ਰ ਸਨ |