ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਪਾਵਰਕਾਮ ਟਰਾਂਸਕੋ ਮੈਨੇਜ਼ਮੈਂਟ ਤੇ ਪੰਜਾਬ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ ਵੇਚਣ ਵਿਰੁੱਧ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵਿਚ ਸ਼ਾਮਿਲ 17 ਜਥੇਬੰਦੀਆਂ ਦੇ ਸਾਂਝੇ ਤੌਰ 'ਤੇ ਪੰਜਾਬ ਭਰ ਵਿਚ ਉਪ ਮੰਡਲ ਤੇ ਮੰਡਲ ਪੱਧਰ 'ਤੇ ਬਟਾਲਾ ਮੰਡਲ ਪ੍ਰਧਾਨ ਅਰਜਨ ਸਿੰਘ ਸੱੁਖਾਚਿੜਾ, ਮੰਡਲ ਪ੍ਰਧਾਨ ਗੁਰਪ੍ਰੀਤ ਸਿੰਘ ਮੱਲ੍ਹੀ ਦੀ ਅਗਵਾਈ 'ਚ ਰੋਸ ਰੈਲੀ ਕੀਤੀ ਗਈ | ਰੋਸ ਰੈਲੀ 'ਚ ਸੀਨੀਅਰ ਆਗੂ ਚਰਨਜੀਤ ਸਿੰਘ ਬਟਾਲਾ, ਹੀਰਾ ਲਾਲ, ਮੰਗਲ ਸਿੰਘ ਬਟਾਲਾ, ਸੁਰਜੀਤ ਸਿੰਘ ਅਮਰਗੜ੍ਹ, ਰਣਧੀਰ ਕੁਮਾਰ ਐੱਸ.ਡੀ.ਓ. ਬਟਾਲਾ, ਸੁਰਿੰਦਰ ਸਿੰਘ, ਰਣਜੀਤ ਸਿੰਘ ਬਟਾਲਾ, ਇੰਪਲਾਈਜ ਫ਼ੈਡਰੇਸ਼ਨ ਪੰਜਾਬ ਦੇ ਪ੍ਰਧਾਨ ਤੇ ਏਕਤਾ ਮੰਚ ਪੰਜਾਬ ਦੇ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਨੇ ਸੰਬੋਧਨ ਕਰਦਿਆਂ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਬਿਜਲੀ ਮੁਲਾਜ਼ਮ ਪਾਵਰਕਾਮ, ਟਰਾਂਸਕੋ ਦੀਆਂ ਜ਼ਮੀਨਾਂ ਕਿਸੇ ਵੀ ਕੀਮਤ 'ਤੇ ਨਹੀਂ ਵੇਚਣ ਦੇਣਗੇ |