ਸ੍ਰੀ ਹਰਿਗੋਬਿੰਦਪੁਰ, 17 ਅਕਤੂਰ (ਕੰਵਲਜੀਤ ਸਿੰਘ ਚੀਮਾ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਬਲਾਕ ਸ੍ਰੀ ਹਰਿਗੋਬਿੰਦਪੁਰ ਦੇ ਜ਼ਿਲ੍ਹਾ ਖ਼ਜ਼ਾਨਚੀ ਸਿੰਕਦਰ ਸਿੰਘ ਚੀਮਾ ਖੁੱਡੀ, ਬਲਾਕ ਪ੍ਰਧਾਨ ਕੈਪਟਨ ਅਜੀਤ ਸਿੰਘ ਸੈਲੋਵਾਲ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਨੇ ਸ੍ਰੀ ਹਰਿਗੋਬਿੰਦਪੁਰ ਵਿਖੇ ਸਬ ਤਹਿਸੀਲਦਾਰ ਦੇ ਦਫ਼ਤਰ ਵਿਖੇ ਆਪਣੀਆਂ ਮੰਗਾਂ ਸਰਕਾਰ ਤੱਕ ਪੁੱਜਦਾ ਕਰਨ ਲਈ ਨਾਇਬ ਤਹਿਸੀਲਦਾਰ ਦੇ ਰੀਡਰ ਹਰਜੀਤ ਸਿੰਘ ਬੋਲੇਵਾਲ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਬਾਰੇ ਕਿਸਾਨ ਆਗੂ ਮਾਸਟਰ ਜਗੀਰ ਸਿੰਘ ਅੱਤੇਪੁਰ ਨੇ ਕਿਹਾ ਕਿ ਭਾਰਤੀ ਕਿਸਾਨ ਕ੍ਰਾਂਤੀਕਾਰੀ ਅਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ ਜੋ ਸੰਘਰਸ਼ ਆਰੰਭੇ ਗਏ ਹਨ, ਉਨ੍ਹਾਂ ਦੇ ਸਬੰਧ 'ਚ ਹੀ ਜੋ ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਸਖ਼ਤ ਤੇਵਰ ਵਿਖਾ ਰਹੀ ਹੈ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਜੋ ਪਰਾਲੀ ਸਾੜਨ 'ਤੇ ਪਾਬੰਦੀ ਲਗਾਈ ਗਈ ਹੈ ਤੇ ਕਿਸਾਨ ਉਨ੍ਹਾਂ ਹਦਾਇਤਾਂ ਦੀਆਂ ਪਾਲਣਾ ਕਰਦੇ ਹਨ ਕਿ ਅਸੀਂ ਪਰਾਲੀ ਨਹੀਂ ਸਾੜਦੇ ਅਤੇ ਕੋਰਟ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਦਾ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ, ਜਿਹੜਾ ਕਿ ਦੋ ਤੋਂ ਢਾਈ ਹਜ਼ਾਰ ਰੁਪਏ ਦੇ ਕਰੀਬ ਬਣਦਾ ਹੈ | ਇਸ ਸਮੇਂ ਬਲਾਕ ਸਕੱਤਰ ਕੁਲਦੀਪ ਸਿੰਘ ਸੈਲੋਵਾਲ, ਧਰਮੀ ਫੌਜੀ ਬਲਕਾਰ ਸਿੰਘ, ਸਰਦੂਲ ਸਿੰਘ ਚੀਮਾ ਖੁੱਡੀ, ਮੰਗਲ ਸਿੰਘ ਚੀਮਾ ਖੁੱਡੀ, ਗੁਰਦਿਆਲ ਸਿੰਘ ਸੈਲੋਵਾਲ, ਤਰਸੇਮ ਸਿੰਘ ਸੈਲੋਵਾਲ, ਧਰਮ ਸਿੰਘ ਸੈਲੋਵਾਲ, ਬਲਵਿੰਦਰ ਸਿੰਘ ਸੈਲੋਵਾਲ, ਜੋਗਿੰਦਰ ਸਿੰਘ ਮਠੋਲਾ, ਸੁਖਦੇਵ ਸਿੰਘ ਸੈਲੋਵਾਲ ਆਦਿ ਹਾਜ਼ਰ ਸਨ |