01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਗੁਰਦੁਆਰਾ ਲੰਗਰ ਸਾਹਿਬ (ਸ੍ਰੀ ਹਜ਼ੂਰ ਸਾਹਿਬ) ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 6 ਹਜ਼ਾਰ ਏਕੜ ਲਈ ਬੀਜ, ਖਾਦ ਦੀ ਸੇਵਾ ਕਰਾਂਗੇ-ਸੰਤ ਬਾਬਾ ਨਰਿੰਦਰ ਸਿੰਘ <br/>

ਅਜੀਤ ਡੈਸਕ 18-10-2025
ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ (ਸ੍ਰੀ ਹਜ਼ੂਰ ਸਾਹਿਬ) ਮਹਾਂਰਾਸ਼ਟਰ ਵਲੋਂ ਪੰਜਾਬ 'ਚ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨ, ਜੋ ਇਸ ਦਾ ਬੁਰੀ ਤਰ੍ਹਾਂ ਸੰਤਾਪ ਹੰਢਾਅ ਰਹੇ ਹਨ, ਉਨ੍ਹਾਂ ਲਈ ਸੰਗਤਾਂ ਦੇ ਪਿਆਰ, ਸਹਿਯੋਗ ਸਦਕਾ, ਇਕ ਛੋਟਾ ਜਿਹਾ ਉਪਰਾਲਾ ਕਰਕੇ ਪੰਜਾਬ 'ਚ ਲੋੜਵੰਦ ਕਿਸਾਨਾਂ ਨੂੰ 6 ਹਜ਼ਾਰ ਏਕੜ ਲਈ ਬੀਜ ਤੇ ਖ਼ਾਦ ਮੁਹੱਈਆ ਕਰਵਾਉਣ ਜਾ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਨਰਿੰਦਰ ਸਿੰਘ (ਮੁਖੀ) ਅਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ (ਸ੍ਰੀ ਹਜ਼ੂਰ ਸਾਹਿਬ) ਵਾਲਿਆਂ ਨੇ ਕੀਤਾ | ਅੱਜ 'ਦਿਉ ਫਾਰਮਜ਼ (ਸ਼ਾਮਪੁਰਾ) ਉੱਘੇ ਸਮਾਜ ਸੇਵੀ ਤੇ ਮਹਾਂਪੁਰਸ਼ਾਂ ਨਾਲ ਅਤਿ ਸਨੇਹ ਰੱਖਣ ਵਾਲੇ ਰੁਪਿੰਦਰ ਸਿੰਘ ਸ਼ਾਮਪੁਰਾ ਦੇ ਗ੍ਰਹਿ ਵਿਖੇ ਜਥੇਦਾਰ ਬਾਬਾ ਮੋਹਨ ਸਿੰਘ ਉਤਰਾਖੰਡ ਤੇ ਯੂ.ਪੀ. ਤੋਂ ਆਲਮਜੀਤ ਸਿੰਘ, ਮਨਦੀਪ ਸਿੰਘ ਹੈਪੀ ਤੇ ਸੰਗਤਾਂ ਨਾਲ ਵਿਸ਼ੇਸ਼ ਤੌਰ 'ਤੇ ਰਾਹਤ ਸਮੱਗਰੀ, ਡੀਜ਼ਲ ਆਦਿ ਦੀ ਸੇਵਾ ਗੁਰਦੁਆਰਾ ਲੰਗਰ ਸਾਹਿਬ ਵਲੋਂ ਲੈ ਕੇ ਪਹੁੰਚੇ ਸਨ, ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਪ੍ਰੇਮ ਸਨੇਹ, ਸਹਿਯੋਗ ਸਦਕਾ, ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਮਹਾਂਪੁਰਸ਼ਾਂ ਦੇ ਹੁਕਮਾਂ ਨਾਲ ਲੰਬੇ ਸਮੇਂ ਤੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ, ਲੋੜਵੰਦਾਂ ਲਈ ਵੱਡੀਆਂ ਸੇਵਾਵਾਂ ਚੱਲ ਰਹੀਆਂ ਹਨ, ਜੋ ਨਿਰੰਤਰ ਜਾਰੀ ਰਹਣਗੀਆਂ | ਇਸ ਮੌਕੇ ਮਨਬੀਰ ਸਿੰਘ ਰੰਧਾਵਾ ਸੂਬਾ ਮੀਤ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਪੰਜਾਬ, ਉੱਘੇ ਕਾਰੋਬਾਰੀ ਗੁਰਭਿੰਦਰ ਸਿੰਘ ਸ਼ਾਹ ਜੀ ਭਾਗੋਵਾਲ, ਡਾ. ਲਖਬੀਰ ਸਿੰਘ ਭਾਗੋਵਾਲੀਆ, ਦਲਜੀਤ ਸਿੰਘ ਖ਼ਾਲਸਾ ਏਡ, ਹਰਪਾਲ ਸਿੰਘ ਖਾਨਫੱਤਾ, ਅਨਮੋਲ ਸਿੰਘ ਵਿਰਕ, ਜਸਰਾਜ ਸਿੰਘ, ਜੋਤੀ ਗਰੇਵਾਲ, ਮਨਦੀਪ ਸਿੰਘ ਤੱਖੜ, ਮਨਜੀਤ ਸਿੰਘ ਹੈਪੀ, ਰਣਜੋਧ ਸਿੰਘ ਮੰਮਣ, ਮਾ. ਜੋਗਿੰਦਰ ਸਿੰਘ ਅੱਚਲੀ ਗੇਟ ਹਾਜ਼ਰ ਸਨ |

ਪਿਛਲੀ ਖ਼ਬਰ ਬਟਾਲਾ 'ਚ ਫਿਰ ਚੱਲੀ ਗੋਲੀ-ਪੁਲਿਸ ਜਾਂਚ 'ਚ ਲੱਗੀ <br/> ਅਗਲੀ ਖ਼ਬਰ ਕਿਸਾਨਾਂ ਨੇ ਮੰਗਾਂ ਸੰਬੰਧੀ ਸੌਂਪਿਆ ਮੰਗ-ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।