ਜੌੜਾ ਛੱਤਰਾਂ, 17 ਅਕਤੂਬਰ (ਪਰਮਜੀਤ ਸਿੰਘ ਘੁੰਮਣ)-ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਪੇ੍ਰਰਨਾ ਦਾਇਕ ਇੰਗਲਿਸ਼ ਡਰਾਮਾ ਪੇਸ਼ ਕੀਤਾ ਗਿਆ | ਇਸ ਡਰਾਮੇ ਰਾਹੀਂ ਬੱਚਿਆਂ ਨੇ ਦਰਸਾਇਆ ਕਿ ਅੰਕ ਕਿਸੇ ਵੀ ਵਿਦਿਆਰਥੀ ਦੀ ਯੋਗਤਾ ਜਾਂ ਸ਼ਖ਼ਸੀਅਤ ਦਾ ਸੱਚਾ ਮਾਪਦੰਡ ਨਹੀਂ ਹੁੰਦੇ | ਘੱਟ ਅੰਕ ਲੈਣ ਵਾਲਾ ਵਿਦਿਆਰਥੀ ਵੀ ਆਪਣੇ ਜਜ਼ਬੇ, ਮਿਹਨਤ ਤੇ ਆਤਮ ਵਿਸ਼ਵਾਸ ਨਾਲ ਜੀਵਨ ਵਿਚ ਵੱਡੀਆਂ ਸਫਲਤਾਵਾਂ ਹਾਸਲ ਕਰ ਸਕਦਾ ਹੈ | ਡਰਾਮੇ ਵਿਚ ਨੌਵੀਂ ਜਮਾਤ ਦੇ ਵਿਦਿਆਰਥੀ ਹਰਮਨ ਕੌਰ, ਜੇ ਸ਼ਰਮਾ, ਸਰਗੁਣ ਸੁਭਰੀਤ, ਠਾਕੁਰ ਸਿੰਘ, ਅਰਸ਼ੀਆ, ਏਕਮਜੀਤ ਤੇ ਖ਼ੁਸ਼ਦੀਪ ਨੇ ਭਾਗ ਲੈ ਕੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ | ਵਿਦਿਆਰਥੀਆਂ ਨੇ ਇਹ ਵੀ ਸੰਦੇਸ਼ ਦਿੱਤਾ ਕਿ ਮਾਪਿਆਂ ਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਨਕਾਰਾਤਮਿਕ ਟਿੱਪਣੀਆਂ ਤੋਂ ਬਚਾਉਣ, ਤਾਂ ਜੋ ਉਹ ਮਾਨਸਿਕ ਤਣਾਅ ਤੋਂ ਦੂਰ ਰਹਿ ਸਕਣ | ਇਸ ਮੌਕੇ ਸਕੂਲ ਦੇ ਡਾਇਰੈਕਟਰ ਕੁਲਜੀਤ ਸਿੰਘ ਤੇ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੇ ਨਾਲ ਉਨ੍ਹਾਂ ਵਿਚ ਸਮਾਜਿਕ ਜ਼ਿੰਮੇਵਾਰੀ ਦਾ ਭਾਵ ਵੀ ਪੈਦਾ ਕਰਦੀਆਂ ਹਨ | ਸਮਾਗਮ ਦੌਰਾਨ ਵਾਈਸ ਪਿ੍ੰਸੀਪਲ ਮੈਡਮ ਰਾਜਬੀਰ ਕੌਰ, ਮੈਡਮ ਜਗਜੀਤ ਕੌਰ, ਦਲਬੀਰ ਕੌਰ, ਅਮਨ ਕੌਰ ਅਤੇ ਸ਼ਰਨਜੀਤ ਕੌਰ ਵੀ ਮੌਜੂਦ ਸਨ |