ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)-ਲੀਲ ਕਲਾਂ ਦੀਆਂ ਕਲਸਟਰ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਨੱਤ ਮੋਕਲ ਵਿਖੇ ਸੀਐਚਟੀ ਦਵਿੰਦਰ ਕੌਰ ਤੇ ਹਰਪ੍ਰੀਤ ਸਿੰਘ ਕੋਹਾੜ ਦੀ ਰਹਿਨੁਮਾਈ ਹੇਠ ਕਰਵਾਈਆਂ ਗਈਆਂ | ਇਸ ਮੌਕੇ ਸੀਐਚਟੀ ਹਰਪ੍ਰੀਤ ਸਿੰਘ ਕੋਹਾੜ ਨੇ ਦੱਸਿਆ ਕਿ 100 ਮੀਟਰ ਦੌੜ 'ਚ ਕਰਨ, ਰਾਜਵੀਰ ਤੇ ਜਸ਼ਨ ਕਾਹਲਵਾਂ, ਲੜਕੀਆਂ ਦੀ 100 ਮੀਟਰ ਦੌੜ ਵਿਚ ਹਰਸ਼, ਅਰਪਣ ਤੇ ਇਸ਼ਨਪ੍ਰੀਤ, ਸਕਿਪਿੰਗ ਵਿਚ ਸੋਨੀਆ, ਸੁਹਾਨੀ ਤੇ ਬਾਗਿਆਵਤੀ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ | ਕਬੱਡੀ 'ਚ ਕਾਦੀਆਂ ਪਹਿਲੇ 'ਤੇ, ਕਾਹਲਵਾਂ ਦੂਜੇ ਸਥਾਨ 'ਤੇ ਰਹੇ | ਇਸੇ ਤਰ੍ਹਾਂ ਘੋਲ ਮੁਕਾਬਲਿਆਂ 'ਚ ਆਸ਼ੂ, ਰਾਜਵੀਰ ਤੇ ਯੁੱਧਵੀਰ, ਲੰਮੀ ਛਾਲ 'ਚ ਸਹਿਜਪਾਲ, ਅਫਨਾਨ ਤੇ ਪਿ੍ੰਸ, ਗੋਲਾ ਸੁੱਟਣ 'ਚ ਅਲਫੇਜ, ਰਾਜਬੀਰ ਤੇ ਹਰਮਨ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ | ਰੱਸਾਕੱਸੀ 'ਚ ਸਰਕਾਰੀ ਪ੍ਰਾਇਮਰੀ ਸਕੂਲ ਨੱਤ ਮੋਕਲ ਪਹਿਲੇ ਤੇ ਸਰਕਾਰੀ ਪ੍ਰਾਇਮਰੀ ਸਕੂਲ ਕਾਹਲਵਾਂ ਦੂਜੇ ਸਥਾਨ 'ਤੇ ਰਹੇ | ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸਹਾਇਕ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਵਿਸ਼ੇਸ਼ ਤੌਰ 'ਤੇ ਮੌਜ਼ੂਦ ਰਹੇ | ਇਸ ਮੌਕੇ ਯਾਦਵਿੰਦਰ ਸਿੰਘ, ਅਦਿੱਤੀ ਗੁਪਤਾ, ਅਮਨਦੀਪ ਕੌਰ, ਅਸ਼ੋਕ ਰਾਜਾ, ਬਲਜਿੰਦਰ ਸਿੰਘ, ਦੀਦਾਰ ਸਿੰਘ, ਅੰਮਿ੍ਤਪਾਲ ਸਿੰਘ, ਬਲਜਿੰਦਰ ਸਿੰਘ, ਲਖਵਿੰਦਰ ਕੌਰ ਵੀਨਾ, ਪਰਮਜੀਤ ਕੌਰ, ਲਖਵਿੰਦਰ ਕੌਰ ਵੀਨਾ, ਪਰਮਜੀਤ ਕੌਰ, ਜੋਤੀ ਸਰੂਪ, ਕਰਮਜੀਤ ਕੌਰ ਆਦਿ ਮੌਜ਼ੂਦ ਸਨ |