ਪਠਾਨਕੋਟ, 22 ਅਕਤੂਬਰ (ਵਿਨੋਦ)-ਪੰਜਾਬ ਸਰਕਾਰ ਵਲੋਂ ਛੇ ਆਈ.ਐਸ. ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ | ਇਸੇ ਕੜੀ ਤਹਿਤ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੂੰ ਬਦਲ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਲਗਾ ਦਿੱਤਾ ਗਿਆ ਹੈ | ਜਦ ਕਿ ਆਈ.ਏ.ਐਸ. ਪਲਵੀ ਹੁਣ ਪਠਾਨਕੋਟ ਦੇ ਡੀ.ਸੀ. ਦੇ ਰੂਪ ਵਿਚ ਕੰਮਕਾਜ ਸੰਭਾਲਣਗੇ |