15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪਿੰਡ ਮਾੜੀ ਪੰਨਵਾਂ ਪੱਤੀ ਪਰਦੇਸੀ ਵਾਲੀ ਦੀ ਗ੍ਰਾਮ ਪੰਚਾਇਤ ਨੇ ਨਵਾਂ ਸ਼ਮਸ਼ਾਨਘਾਟ ਬਣਾਇਆ-ਸਰਪੰਚ ਭਿੰਦਾ <br/>

ਮਾੜੀ ਪੰਨਵਾਂ ਪੱਤੀ ਪਰਦੇਸੀ ਵਾਲੀ ਵਿਖੇ ਮੁਹਤਬਰ ਨਵੇਂ ਸ਼ਮਸ਼ਾਨਘਾਟ ਬਣਾਉਣ ਬਾਰੇ ਜਾਣਕਾਰੀ ਦੇਣ ਸਮੇਂ | ਅਜੀਤ ਤਸਵੀਰ <br/> 23-10-2025
ਸ੍ਰੀ ਹਰਿਗੋਬਿੰਦਪੁਰ, 22 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਮਾੜੀ ਪੰਨਵਾਂ (ਪੱਤੀ ਪਰਦੇਸੀ ਵਾਲੀ) ਦੀ ਗ੍ਰਾਮ ਪੰਚਾਇਤ ਵਲੋਂ ਪਿੰਡ 'ਚ ਨਵਾਂ ਸ਼ਮਸ਼ਾਨਘਾਟ ਬਣਾਇਆ ਗਿਆ ਹੈ | ਉਪਰੋਕਤ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਪਿੰਡ ਮਾੜੀ ਪੰਨਵਾਂ (ਪੱਤੀ ਪਰਦੇਸੀ ਵਾਲੀ) ਦੀ ਗ੍ਰਾਮ ਪੰਚਾਇਤ ਨੂੰ ਗ੍ਰਾਮ ਸਭਾ ਮੈਂਬਰਾਂ ਤੇ ਪਿੰਡ ਦੇ ਮੁਹਤਬਰ ਵਿਅਕਤੀਆਂ ਵਲੋਂ ਲਿਖਤੀ ਦਰਖ਼ਾਸਤ ਦਿੱਤੀ ਗਈ ਸੀ ਕਿ ਪਿੰਡ ਦੇ ਨੇੜੇ ਲਾਲ ਲਕੀਰ ਤੋਂ ਬਾਹਰ ਪਿੰਡ 'ਚ ਨਵਾਂ ਸ਼ਮਸ਼ਾਨਘਾਟ ਤਿਆਰ ਕਰਵਾ ਕੇ ਦਿੱਤਾ ਜਾਵੇ, ਕਿਉਂਕਿ ਕਿ ਜੋ ਪਹਿਲਾਂ ਸ਼ਮਸ਼ਾਨਘਾਟ ਹੈ, ਪਿੰਡ ਤੋਂ ਦੋ-ਢਾਈ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਤੇ ਬੇਟ ਇਲਾਕੇ ਵਿਚ ਹੋਣ ਕਾਰਨ ਬਰਸਾਤਾਂ ਦੇ ਸਮੇਂ ਦੌਰਾਨ ਪਾਣੀ ਆਉਣ ਕਾਰਨ ਇਸ ਸ਼ਮਸ਼ਾਨਘਾਟ 'ਚ ਪਿੰਡ ਵਾਸੀਆਂ ਨੂੰ ਆਪਣੇ ਪਰਿਵਾਰਕ ਮੈਂਬਰ ਦਾ ਸਸਕਾਰ ਕਰਨ ਵਿਚ ਮੁਸ਼ਕਿਲ ਆਉਂਦੀ ਹੈ | ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਇਸ ਮੰਗ ਨੂੰ ਮੁੱਖ ਰੱਖਦੇ ਹੋਏ ਗ੍ਰਾਮ ਪੰਚਾਇਤ ਤੇ ਗ੍ਰਾਮ ਸਭਾ ਮੈਂਬਰਾਂ ਵਲੋਂ ਆਮ ਇਜਲਾਸ ਬੁਲਾਇਆ ਗਿਆ, ਜਿਸ ਦੌਰਾਨ ਬਹੁ-ਗਿਣਤੀ 'ਚ ਪਿੰਡ ਵਾਸੀਆਂ ਨੇ ਸਹਿਮਤੀ ਜਤਾਈ ਤੇ ਗ੍ਰਾਮ ਪੰਚਾਇਤ ਤੇ ਗ੍ਰਾਮ ਸਭਾ ਮੈਂਬਰਾਂ ਨੇ ਪੂਰਨ ਬਹੁਮੱਤ ਨਾਲ ਪਿੰਡ 'ਚ ਮਤਾ ਪਾਸ ਕੀਤਾ | ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਨੇ ਪਿੰਡ ਵਾਸੀਆਂ ਨੇ ਇਸ ਮੰਗ ਨੂੰ ਪੂਰਾ ਕਰਦੇ ਹੋਏ ਪਿੰਡ 'ਚ ਨਵਾਂ ਸ਼ਮਸ਼ਾਨਘਾਟ ਬਣਾ ਕਿ ਦਿੱਤਾ ਹੈ | ਇਸ ਸਮੇਂ ਸਰਪੰਚ ਭੁਪਿੰਦਰ ਸਿੰਘ ਭਿੰਦਾ, ਮੈਂਬਰ ਸੁਖਵਿੰਦਰ ਸਿੰਘ, ਬਲਕਾਰ ਸਿੰਘ, ਮਨਜੀਤ ਕੌਰ, ਨਰਪੈ ਸਿੰਘ, ਸਰਬਜੀਤ ਕੌਰ, ਨੰਬਰਦਾਰ ਲਖਬੀਰ ਸਿੰਘ ਰਾਜੂ, ਨਿਰਮਲ ਸਿੰਘ, ਬਲਦੇਵ ਸਿੰਘ, ਜਸਬੀਰ ਕੌਰ, ਅਜਮੇਰ ਸਿੰਘ, ਸਾਬਕਾ ਚੇਅਰਮੈਨ ਪਸਵਕ ਕਮੇਟੀ ਦਲਬੀਰ ਸਿੰਘ, ਸਾਬਕਾ ਪੰਚ ਅਮਰਜੀਤ ਸਿੰਘ, ਸੈਕਟਰੀ ਗੁਰਦਿਆਲ ਸਿੰਘ, ਸਾਬਕਾ ਪੰਚ ਪਰਮਜੀਤ ਕੌਰ, ਸੁੱਚਾ ਸਿੰਘ, ਸਵਿੰਦਰ ਸਿੰਘ, ਬਲਕਾਰ ਸਿੰਘ, ਗੁਲਜ਼ਾਰ ਸਿੰਘ, ਸੰਤੋਖ ਸਿੰਘ, ਬਲਵਿੰਦਰ ਸਿੰਘ, ਗੁਰਦਿਆਲ ਸਿੰਘ, ਪਾਲ ਸਿੰਘ, ਜੋਗਾ ਸਿੰਘ, ਜਗਤਾਰ ਸਿੰਘ ਚੇਅਰਮੈਨ ਪਸਵਕ ਕਮੇਟੀ, ਜੁਗਰਾਜ ਸਿੰਘ, ਗੁਰਿੰਦਰ ਸਿੰਘ, ਜਤਿੰਦਰ ਸਿੰਘ, ਲਵਪ੍ਰੀਤ ਸਿੰਘ, ਪਰਵੀਰ ਸਿੰਘ, ਹਰਨੇਕ ਸਿੰਘ, ਬਲਜੀਤ ਸਿੰਘ ਰਾਗੀ, ਸਲਵਿੰਦਰ ਸਿੰਘ, ਸਮਸ਼ੇਰ ਸਿੰਘ, ਦਲਜਿੰਦਰ ਸਿੰਘ, ਦਲੀਪ ਸਿੰਘ, ਵੀਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਅਕੈਡਮੀ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਪਿੰਡ ਵੜੈਚ 'ਚ ਭੇਦਭਰੀ ਹਾਲਤ 'ਚ ਨੌਜਵਾਨ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।