ਦੀਨਾਨਗਰ, 22 ਅਕਤੂਬਰ (ਸੋਢੀ/ਸ਼ਰਮਾ)-ਦੀਨਾਨਗਰ ਮਹਾਰਾਜਾ ਰਣਜੀਤ ਸਿੰਘ ਦੇ ਸਾਸ਼ਨ ਕਾਲ ਵਿਚ ਉਨ੍ਹਾਂ ਦੀ ਗਰਮੀਆਂ ਦੀ ਰਾਜਧਾਨੀ ਹੋਇਆ ਕਰਦਾ ਸੀ | ਦੀਨਾਨਗਰ ਸ਼ਹਿਰੀ ਖੇਤਰ ਵਿਚ ਅੱਜ ਵੀ ਉਨ੍ਹਾਂ ਦੇ ਸਾਸ਼ਨ ਕਾਲ ਨਾਲ ਜੁੜੀਆਂ ਕਈ ਯਾਦਗਾਰਾਂ ਮੌਜੂਦ ਹਨ | ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵਲੋਂ ਦੀਨਾਨਗਰ ਖੇਤਰ ਦੀ ਸਿੱਖ ਸੰਗਤ ਤੇ ਵਿਰਾਸਤੀ ਮੰਚ ਬਟਾਲਾ ਦੇ ਯਤਨਾਂ ਸਦਕਾ ਦੀਨਾਨਗਰ ਤੋਂ ਪਠਾਨਕੋਟ ਰੋਡ 'ਤੇ ਮਹਾਰਾਜਾ ਰਣਜੀਤ ਸਿੰਘ ਦਾ ਇਕ ਸ਼ਾਨਦਾਰ ਬੁੱਤ ਸਥਾਪਤ ਕਰਵਾਇਆ ਗਿਆ | ਬੰਦੀ ਛੋੜ ਦਿਵਸ ਮੌਕੇ ਦੀਨਾਨਗਰ ਖੇਤਰ ਦੇ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਬਾੜਾ ਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ, ਜੋ ਕਿ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ | ਲੋਕ ਮਹਾਰਾਜਾ ਰਣਜੀਤ ਸਿੰਘ ਦੇ ਨਾਂਅ 'ਤੇ ਬਣੇ ਚੌਕ ਵਿਚ ਖੜੇ੍ਹ ਹੋ ਕੇ ਸ਼ਾਨਦਾਰ ਲਾਈਟਾਂ ਦਾ ਨਜ਼ਾਰਾ ਲੈ ਰਹੇ ਸਨ | ਿ ਵਰਣਨਯੋਗ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂਅ 'ਤੇ ਬਣੇ ਚੌਕ ਵਿਚ ਬਿਜਲੀ ਸਪਲਾਈ ਦਾ ਵੀ ਕੋਈ ਉਚਿਤ ਪ੍ਰਬੰਧ ਨਾ ਹੋਣ 'ਤੇ ਵੀ ਸੰਗਤ ਵਲੋਂ ਉੱਥੇ ਜਨਰੇਟਰ ਦਾ ਪ੍ਰਬੰਧ ਕਰਕੇ ਸ਼ਾਨਦਾਰ ਲਾਈਟਾਂ ਨਾਲ ਉਸ ਚੌਕ ਨੂੰ ਸਜਾਇਆ ਗਿਆ | ਇਹ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |