16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੀ ਸ਼ਾਖਾ ਹਰਪੁਰਾ ਵਿਖੇ ਬੂਟੇ ਵੰਡ ਕੇ ਹਰੀ ਦੀਵਾਲੀ ਮਨਾਈ <br/>

ਸ਼ਾਖਾ ਹਰਪੁਰਾ ਵਿਚ ਦੀਵਾਲੀ ਮੌਕੇ ਸੰਗਤਾਂ ਨੂੰ ਬੂਟੇ ਵੰਡਦੇ ਹੋਏ | ਤਸਵੀਰ : ਪਰਗਟ ਸਿੰਘ <br/> 23-10-2025
ਊਧਨਵਾਲ, 22 ਅਕਤੂਬਰ (ਪਰਗਟ ਸਿੰਘ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੀ ਸ਼ਾਖਾ ਹਰਪੁਰਾ ਆਸ਼ਰਮ ਵਿਖੇ ਸੰਗਤਾਂ ਨੂੰ ਬੂਟੇ ਵੰਡ ਕੇ ਗ੍ਰੀਨ ਦੀਵਾਲੀ ਮਨਾਈ | ਸ਼੍ਰੀ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਨੇ ਸੰਸਥਾਨ ਵਲੋਂ ਦੱਸਿਆ ਕਿ ਦੀਵਾਲੀ ਦਾ ਤਿਉਹਾਰ 14 ਸਾਲਾਂ ਦੇ ਬਨਵਾਸ ਤੋਂ ਬਾਅਦ ਭਗਵਾਨ ਸ੍ਰੀ ਰਾਮ, ਦੇਵੀ ਸੀਤਾ ਤੇ ਉਨ੍ਹਾਂ ਦੇ ਭਰਾ ਲਕਸ਼ਮਣ ਦੀ ਅਯੁੱਧਿਆ ਰਾਜ ਵਿਚ ਵਾਪਸੀ ਦੀ ਯਾਦ ਦਿਵਾਉਂਦਾ ਹੈ | ਰਾਮ ਰਾਜ ਦਾ ਸੁਪਨਾ ਜੋ ਤ੍ਰੇਤਾ ਯੁਗ ਵਿਚ ਸਾਕਾਰ ਹੋਇਆ ਸੀ | ਅੱਜ ਗ੍ਰੀਨ ਦੀਵਾਲੀ ਮਨਾ ਕੇ ਆਓ ਅਸੀਂ ਵਾਤਾਵਰਨ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਂਦੇ ਹੋਏ ਰੌਸ਼ਨੀਆਂ ਦਾ ਤਿਉਹਾਰ ਮਨਾਉਣ ਦਾ ਪ੍ਰਣ ਕਰੀਏ, ਕਿਉਂਕਿ ਵਾਤਾਵਰਨ ਸੁਰੱਖਿਆ ਸਾਡੀ ਸਭ ਤੋਂ ਵੱਡੀ ਨੈਤਿਕ ਜ਼ਿੰਮੇਵਾਰੀ ਹੈ | ਸਵਾਮੀ ਵਿਗਿਆਨਾਨੰਦ, ਸੰਸਥਾਨ ਦੀ ਹਰਪੁਰਾ ਸ਼ਾਖਾ ਦੇ ਸੰਯੋਜਕ ਸਵਾਮੀ ਬਲਰਾਮ ਤੇ ਧਰਮ ਸਿੰਘ ਨੇ ਆਈਆ ਸੰਗਤਾਂ ਨੂੰ ਬੂਟੇ ਵੀ ਵੰਡੇ | ਇਸ ਮੌਕੇ ਅਜੀਤ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ, ਮੱਖਣ ਸਿੰਘ , ਹਰਪਾਲ ਸਿੰਘ, ਧਰਮ ਸਿੰਘ, ਅਮਰਜੀਤ ਸਿੰਘ, ਜਸਵੰਤ ਸਿੰਘ, ਸਰਵਣ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਪੰਚਾਇਤਾਂ ਨੂੰ 1.36 ਕਰੋੜ ਦੀਆਂ ਗਰਾਂਟਾਂ ਵੰਡੀਆਂ <br/> ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਦੇ ਨਾਂਅ 'ਤੇ ਬਣੇ ਚੌਕ ਨੂੰ ਸ਼ਾਨਦਾਰ ਲਾਈਟਾਂ ਨਾਲ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।