ਦੀਨਾਨਗਰ, 22 ਅਕਤੂਬਰ (ਸ਼ਰਮਾ/ਸੋਢੀ)-ਦੀਨਾਨਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਦੀਵਾਲੀ ਮੌਕੇ ਵਿਧਾਨ ਸਭਾ ਹਲਕਾ ਦੀਨਾਨਗਰ ਦੀਆਂ 52 ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 1.36 ਕਰੋੜ ਰੁਪਏ ਦੀਆਂ ਗਰਾਂਟਾਂ ਵੰਡੀਆਂ ਗਈਆਂ | ਆਪਣੇ ਦਫ਼ਤਰ ਅੱਬਲਖੈਰ ਵਿਖੇ ਦੀਵਾਲੀ ਮੌਕੇ ਕਰਵਾਏ ਸਮਾਗਮ ਦੌਰਾਨ ਉਕਤ 52 ਪਿੰਡਾਂ ਦੇ ਸਰਪੰਚਾਂ ਨੂੰ ਗਰਾਂਟਾਂ ਦੇ ਮਨਜ਼ੂਰੀ ਪੱਤਰ ਵੰਡਣ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਸ ਵੇਲੇ ਸੂਬੇ ਅੰਦਰ ਵਿਕਾਸ ਦੀ ਹਨੇਰੀ ਵੱਗ ਰਹੀ ਹੈ | ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਲੋਕਾਂ ਲਈ ਉਹ ਦਿਨ ਰਾਤ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਅੰਦਰ ਦੀਨਾਨਗਰ ਖੇਤਰ ਵਿਕਾਸ ਕਾਰਜਾਂ ਦੀ ਲੜੀ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਗੁਰਨਾਮ ਸਿੰਘ ਸਿੰਗੋਵਾਲ, ਸਰਪੰਚ ਲਖਵਿੰਦਰ ਸਿੰਘ ਮੁੰਨਣਾਵਾਲੀ, ਸਰਪੰਚ ਨਰਿੰਦਰ ਸਿੰਘ ਬਹੇੜੀ, ਸਰਪੰਚ ਬਚਨ ਲਾਲ ਬਹਿਰਾਮਪੁਰ, ਸਰਪੰਚ ਵਰਿੰਦਰ ਸਿੰਘ ਬਿੰਦੂ ਪਨਿਆੜ, ਸਰਪੰਚ ਕਿ੍ਪਾਲ ਸਿੰਘ ਚੱਕ ਅਲੀਆ, ਸਰਪੰਚ ਗੌਰਵ ਠਾਕੁਰ ਸ਼ਾਹਪੁਰ, ਸਰਪੰਚ ਨਿਤਿਨ ਸੈਣੀ ਦੋਦਵਾਂ, ਸਰਪੰਚ ਸੁਤੰਤਰ ਸਿੰਘ ਸਿੱਧਪੁਰ, ਸਰਪੰਚ ਰਛਪਾਲ ਸਿੰਘ ਤਲਵੰਡੀ, ਸਰਪੰਚ ਦਲਬੀਰ ਸਿੰਘ ਬਿੱਲਾ, ਸਰਪੰਚ ਗਾਂਧੀ ਮੱਟਮ ਅਤੇ ਗੋਰਾ ਕੱਤੋਵਾਲ ਆਦਿ ਹਾਜ਼ਰ ਸਨ |