25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਯੂਰਪ ਭੇਜਣ ਦਾ ਲਾਰਾ ਲਾ ਕੇ 4.50 ਲੱਖ ਦੀ ਠੱਗੀ

ਅਜੀਤ ਡੈਸਕ 05-11-2025
ਬਟਾਲਾ, 4 ਨਵੰਬਰ (ਰਾਕੇਸ਼ ਰੇਖੀ)-ਯੂਰਪ ਭੇਜਣ ਦਾ ਝਾਂਸਾ ਦੇ ਕੇ 4 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਥਾਣਾ ਫਤਹਿਗੜ੍ਹ ਚੂੜੀਆਂ ਦੇ ਐਸ.ਐਚ.ਓ. ਇੰਸਪੈਕਟਰ ਪ੍ਰਭਜੋਤ ਸਿੰਘ ਅਟਵਾਲ ਨੇ ਦੱਸਿਆ ਕਿ ਡੇਰਾ ਰੋਡ 'ਤੇ ਹਵੇਲੀਆਂ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਰੁਜ਼ਗਾਰ ਲਈ ਵਿਦੇਸ਼ ਜਾਣਾ ਚਾਹੁੰਦਾ ਸੀ | ਇਸ ਸਬੰਧੀ ਉਸ ਦਾ ਸੰਪਰਕ ਕੱਥੂ ਨੰਗਲ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨਾਲ ਹੋਇਆ | ਉਸ ਨੇ ਭਰੋਸਾ ਦਿੱਤਾ ਕਿ ਉਹ ਉਸ ਨੂੰ ਯੂਰਪ ਦੇ ਕਿਸੇ ਦੇਸ਼ ਭੇਜ ਦੇਵੇਗਾ | ਇਸ ਕੰਮ ਲਈ ਗੁਰਵਿੰਦਰ ਨੇ ਉਸ ਪਾਸੋਂ 4 ਲੱਖ 50 ਹਜ਼ਾਰ ਰੁਪਏ ਵਸੂਲ ਕਰ ਲਏ, ਪਰ 2 ਸਾਲ ਬੀਤ ਜਾਣ 'ਤੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ | ਸ਼ਿਕਾਇਤ ਦੀ ਜਾਂਚ ਤੋਂ ਬਾਅਦ ਐਸ.ਐਸ.ਪੀ. ਦੇ ਆਦੇਸ਼ 'ਤੇ ਪੁਲਿਸ ਨੇ ਕਥਿਤ ਟਰੈਵਲ ਏਜੰਟ ਗੁਰਵਿੰਦਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਸੇਫ਼ ਹਿਊਮਨ ਲਾਈਫ਼ ਵੈਲਫ਼ੇਅਰ ਸੁਸਾਇਟੀ ਦੇ ਇੰਚਾਰਜ ਨੇ 3 ਸਾਲ ਦੀ ਬੱਚੀ ਨੂੰ ਖੂਨ ਦਾਨ ਕੀਤਾ ਅਗਲੀ ਖ਼ਬਰ ਘੁਮਾਣ ਅਤੇ ਨਜ਼ਦੀਕੀ ਪਿੰਡਾਂ 'ਚ ਨਸ਼ਿਆਂ ਦੀ ਓਵਰਡੋਜ਼ ਨਾਲ ਹੋ ਰਹੀਆਂ ਕਈ ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।