25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੇਫ਼ ਹਿਊਮਨ ਲਾਈਫ਼ ਵੈਲਫ਼ੇਅਰ ਸੁਸਾਇਟੀ ਦੇ ਇੰਚਾਰਜ ਨੇ 3 ਸਾਲ ਦੀ ਬੱਚੀ ਨੂੰ ਖੂਨ ਦਾਨ ਕੀਤਾ

ਅਜੀਤ ਡੈਸਕ 05-11-2025
ਬਟਾਲਾ, 4 ਨਵੰਬਰ (ਸਤਿੰਦਰ ਸਿੰਘ)-ਸੇਫ਼ ਹਿਊਮਨ ਲਾਈਫ਼ ਵੈਲਫ਼ੇਅਰ ਸੁਸਾਇਟੀ ਦੇ ਮੈਡੀਕਲ ਇੰਚਾਰਜ ਲਵ ਕੁਮਾਰ ਨੇ ਇਕ 3 ਸਾਲ ਦੀ ਬੱਚੀ ਨੂੰ ਖੂਨਦਾਨ ਕਰ ਕੇ ਉਸ ਦੀ ਸਹਾਇਤਾ ਕੀਤੀ | ਇਸ ਮੌਕੇ ਸੁਸਾਇਟੀ ਦੇ ਪ੍ਰੋਜੈਕਟ ਇੰਚਾਰਜ ਕੁਨਾਲ ਅਗਰਵਾਲ, ਸਰਵ ਸੁੱਖ ਬਲੱਡ ਸੈਂਟਰ ਦੇ ਮਾਲਕ ਸੰਦੀਪ ਅਤੇ ਬਲੱਡ ਇੰਚਾਰਜ ਗੋਪਾਲ ਬਾਂਸਲ ਨੇ ਲਵ ਕੁਮਾਰ ਵਲੋਂ ਬੱਚੀ ਨੂੰ ਕੀਤੇ ਖੂਨਦਾਨ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਜੋ ਲੋਕ ਨਿਯਮਤ ਤੌਰ 'ਤੇ ਖੂਨਦਾਨ ਕਰਦੇ ਰਹਿੰਦੇ ਹਨ, ਉਹ ਬਿਮਾਰੀਆਂ ਤੋਂ ਬਚ ਜਾਂਦੇ ਹਨ | ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਦੇਣ ਨਾਲ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ ਤੇ ਲੋਕਾਂ ਨੂੰ ਇਹ ਦਾਨ ਕਰਨ ਵਿਚ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਸਕ੍ਰੈਪ ਦੀ ਦੁਕਾਨ ਤੋਂ 50 ਹਜ਼ਾਰ ਦਾ ਸਾਮਾਨ ਚੋਰੀ ਅਗਲੀ ਖ਼ਬਰ ਯੂਰਪ ਭੇਜਣ ਦਾ ਲਾਰਾ ਲਾ ਕੇ 4.50 ਲੱਖ ਦੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।