25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਵਾਇਸ ਆਫ਼ ਬਟਾਲਾ ਦੀ ਟੀਮ ਨੇ ਵੱਖ-ਵੱਖ ਥਾਵਾਂ 'ਤੇ ਸਜਾਵਟੀ ਬੂਟੇ ਲਗਾਏ

ਅਜੀਤ ਡੈਸਕ 05-11-2025
ਬਟਾਲਾ, 4 ਨਵੰਬਰ (ਸਤਿੰਦਰ ਸਿੰਘ)-ਵਾਇਸ ਆਫ਼ ਬਟਾਲਾ ਦੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਸੰਸਥਾ ਦੇ ਪ੍ਰਧਾਨ ਡਾ. ਲਖਬੀਰ ਸਿੰਘ ਭਾਗੋਵਾਲੀਆ ਦੀ ਅਗਵਾਈ ਵਿਚ ਸਜਾਵਟੀ ਬੂਟੇ ਲਗਾਏ ਗਏ | ਡਾ. ਭਾਗੋਵਾਲੀਆ ਨੇ ਦੱਸਿਆ ਕਿ ਹੰਸਲੀ ਪੁਲ, ਸੁਰਜੀਤ ਸਿੰਘ ਚੌਕ ਤੋਂ ਸ਼ਾਸਤਰੀ ਨਗਰ ਬਟਾਲਾ ਰੋਡ ਤੱਕ ਸਜਾਵਟੀ ਬੂਟੇ ਲਗਾਏ ਅਤੇ ਪਹਿਲਾਂ ਲਗਾਏ ਬੂਟਿਆਂ ਦੀ ਸੰਭਾਲ ਵੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਵਲੋਂ ਲਗਪਗ 12 ਹਜ਼ਾਰ ਬੂਟੇ ਕਾਹਨੂੰਵਾਨ ਰੋਡ, ਪਿੰਡ ਲੌਂਗੋਵਾਲ, ਸ਼ਾਸਤਰੀ ਨਗਰ, ਬਾਬਾ ਭਰੋਲੇ ਸ਼ਾਹ, ਅੰਮਿ੍ਤਸਰ ਬਾਈਪਾਸ, ਡੇਰਾ ਰੋਡ, ਪੁਰਾਣੀ ਦਾਣਾ ਮੰਡੀ, ਮੁਰਗੀ ਮੁਹੱਲਾ, ਗਰੇਟਰ ਕੈਲਾਸ਼, ਅਰਬਨ ਅਸਟੇਟ ਤੇ ਹੋਰ ਸਕੂਲਾਂ ਵਿਚ ਵੀ ਬੂਟੇ ਲਗਾਏ ਹਨ | ਉਨ੍ਹਾਂ ਕਿਹਾ ਕਿ ਲਗਾਏ ਬੂਟਿਆਂ ਦੀ ਚੰਗੀ ਸਾਂਭ-ਸੰਭਾਲ ਹੋਣ ਕਰ ਕੇ ਵਧ ਫੁੱਲ ਰਹੇ ਹਨ, ਜਿਸ ਵਿਚ ਸਾਡੇ ਵਲੰਟੀਅਰ ਕਮਾਂਡੈਟ ਹਰਦੀਪ ਸਿੰਘ, ਐਕਸ਼ੀਅਨ ਬਲਦੇਵ ਸਿੰਘ ਲੇਹਲ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਮਾ. ਪ੍ਰੇਮ ਸਿੰਘ, ਮੈਨੇਜਰ ਬਲਦੇਵ ਸਿੰਘ ਬਸਰਾ, ਹਰਪਿੰਦਰ ਸਿੰਘ ਲਾਡੇਸ਼ਾਹ, ਦਲਜੀਤ ਸਿੰਘ ਖ਼ਾਲਸਾ ਏਡ, ਸੁਖਦੇਵ ਸਿੰਘ, ਜੋਗਿੰਦਰ ਅੰਗੁਰਾਲਾ, ਡਾ. ਹਰਪਾਲ ਸਿੰਘ, ਆਈ.ਐੱਮ.ਏ. ਦੇ ਪ੍ਰਧਾਨ ਡਾ. ਕਮਲਜੀਤ ਸਿੰਘ ਕੇ.ਜੇ., ਡਾ. ਜਗੀਰ ਸਿੰਘ, ਡਾ. ਗੁਰਵੇਲ ਸਿੰਘ, ਡਾ. ਅਨਿਲ ਮਰਵਾਹ, ਡਾ. ਰਮੇਸ਼ ਸ਼ਰਮਾ, ਡਾ. ਐੱਮ.ਪੀ. ਸਿੰਘ, ਡਾ. ਊਸ਼ਾ ਗੁਪਤਾ, ਡਾ. ਪਾਰੁਲ ਮਹਾਜਨ, ਡਾ. ਜਸਮੀਨ, ਡਾ. ਗੁਰਪਾਲ ਸਿੰਘ, ਡਾ. ਹਰਭਜਲ ਸਿੰਘ, ਨੀਵ ਵੈਲਫੇਅਰ ਸੁਸਾਇਟੀ ਦੇ ਰਾਜੀਵ ਵਿੱਗ ਤੇ ਦੀਪਕ ਪੱਥਰੀਆ ਤੇ ਦਿੱਲੀ ਮੋਟਰ ਵਾਲੇ ਨੌਜਵਾਨਾਂ ਵਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੇ ਪ੍ਰਮਾਤਮਾ ਦਾ ਸੰਕਲਪ ਦੁਨੀਆਂ ਨੂੰ ਦਿੱਤਾ : ਡਾ. ਵਿਜੇ ਸਤਬੀਰ ਸਿੰਘ ਅਗਲੀ ਖ਼ਬਰ ਸਕ੍ਰੈਪ ਦੀ ਦੁਕਾਨ ਤੋਂ 50 ਹਜ਼ਾਰ ਦਾ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।