25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੇ ਪ੍ਰਮਾਤਮਾ ਦਾ ਸੰਕਲਪ ਦੁਨੀਆਂ ਨੂੰ ਦਿੱਤਾ : ਡਾ. ਵਿਜੇ ਸਤਬੀਰ ਸਿੰਘ

ਅਜੀਤ ਡੈਸਕ 05-11-2025
ਬਟਾਲਾ, 4 ਨਵੰਬਰ (ਸਤਿੰਦਰ ਸਿੰਘ)-ਮਨੁੱਖਤਾ ਦੇ ਸਰਬ ਸਾਂਝੇ ਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁੱਲ ਦੁਨੀਆਂ ਨੂੰ ਸਭ ਦੇ ਸਾਂਝੇ ਪ੍ਰਮਾਤਮਾ ਦਾ ਸੰਕਲਪ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸੰਗਤਾਂ ਨੂੰ ਵਧਾਈ ਦਿੰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ਨੂੰ ਰਾਏ ਭੋਇ ਦੀ ਤਲਵੰਡੀ ਪਾਕਿਸਤਾਨ ਵਿਖੇ ਹੋਇਆ | ਉਨ੍ਹਾਂ ਕਿਹਾ ਕਿ ਉਸ ਸਮੇਂ ਹਾਲਾਤ ਬਹੁਤ ਹੀ ਸੰਜੀਦਾ ਸਨ, ਭਾਰਤ ਵਿਚ ਪਾਪ, ਜ਼ੁਲਮ ਤੇ ਐਸ਼ਪ੍ਰਸਤੀ ਤੋਂ ਸਿਵਾਏ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ ਤਾਂ ਗੁਰੂ ਸਾਹਿਬ ਨੇ ਸੰਸਾਰ ਦੇ ਲੋਕਾਂ ਨੂੰ ਅੰਧਕਾਰ ਵਿਚੋਂ ਕੱਢ ਕੇ ਸੱਚ ਦੇ ਮਾਰਗ 'ਤੇ ਚੱਲਣ ਦਾ ਰਾਹ ਦੱਸਿਆ | ਉਨ੍ਹਾਂ ਕਿਹਾ ਕਿ ਉਸ ਸਮੇਂ ਸਮਾਜ ਵਿਚ ਊਚ-ਨੀਚ, ਜਾਤ-ਪਾਤ ਦੇ ਵਖਰੇਵੇਂ ਖ਼ਤਮ ਕਰਨ ਲਈ ਗੁਰੂ ਸਾਹਿਬ ਨੇ ਲੰਗਰ ਪ੍ਰੰਪਰਾ ਦੀ ਸ਼ੁਰੂਆਤ ਕੀਤੀ, ਜਿਸ ਵਿਚ ਹਰ ਜਾਤੀ ਤੇ ਧਰਮ ਦੇ ਲੋਕ ਇਕ ਪੰਗਤ ਵਿਚ ਬੈਠ ਕੇ ਭੋਜਨ ਛਕ ਸਕਦੇ ਹਨ | ਗੁਰੂ ਜੀ ਨੇ ਸਮੁੱਚੀ ਮਨੁੱਖਤਾ ਨੂੰ ਨਾਮ ਜਪਣ, ਦਸਾਂ-ਨਹੁੰਆਂ ਦੀ ਕਿਰਤ ਕਰਨ ਤੇ ਵੰਡ ਛਕਣ ਲਈ ਪ੍ਰੇਰਿਤ ਕਰਦਿਆਂ ਸਰਬੱਤ ਦਾ ਭਲਾ ਕਰਨ ਦਾ ਉਪਦੇਸ਼ ਦਿੱਤਾ | ਡਾ. ਵਿਜੇ ਸਤਬੀਰ ਸਿੰਘ ਨੇ ਕਿਹਾ ਕਿ ਆਓ ਅਸੀਂ ਵੀ ਗੁਰੂ ਜੀ ਦੀਆਂ ਪਾਵਨ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਦਿਆਂ ਆਪਣਾ ਜੀਵਨ ਪੰਧ ਸਵਾਰੀਏ |
ਪਿਛਲੀ ਖ਼ਬਰ ਪੁਰਾਣਾ ਸ਼ਾਲਾ ਤੇ ਪੰਡੋਰੀ ਧਾਮ ਦੀ ਖਸਤਾ ਸੜਕ ਨੰੂ ਲੈ ਕੇ ਪਟੀਸ਼ਨ ਦਾਇਰ ਅਗਲੀ ਖ਼ਬਰ ਵਾਇਸ ਆਫ਼ ਬਟਾਲਾ ਦੀ ਟੀਮ ਨੇ ਵੱਖ-ਵੱਖ ਥਾਵਾਂ 'ਤੇ ਸਜਾਵਟੀ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।