25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੁਰਾਣਾ ਸ਼ਾਲਾ ਤੇ ਪੰਡੋਰੀ ਧਾਮ ਦੀ ਖਸਤਾ ਸੜਕ ਨੰੂ ਲੈ ਕੇ ਪਟੀਸ਼ਨ ਦਾਇਰ

ਅਜੀਤ ਡੈਸਕ 05-11-2025
ਗੁਰਦਾਸਪੁਰ, 4 ਨਵੰਬਰ (ਅਸ਼ੋਕ ਸ਼ਰਮਾ)-ਉਤਰੀ ਭਾਰਤ ਦੇ ਪ੍ਰਸਿੱਧ ਪੰਡੋਰੀ ਧਾਮ ਤੋਂ ਪੁਰਾਣਾ ਸ਼ਾਲਾ ਨੰੂ ਜਾਂਦੀ ਸੜਕ ਦੀ ਪਿਛਲੇ ਤਿੰਨ ਸਾਲ ਤੋਂ ਕਾਫੀ ਖਸਤਾ ਹਾਲਤ ਹੋਈ ਪਈ ਹੈ ਅਤੇ ਸੜਕ ਵਿਚਕਾਰ ਡੂੰਘੇ ਟੋਏ ਪੈਣ ਕਾਰਨ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ | ਪਰ ਮਹਿਕਮਾ ਲੋਕ ਨਿਰਮਾਣ ਵਿਭਾਗ 8 ਕਿੱਲੋਮੀਟਰ ਸੜਕ ਦੀ ਮੁਰੰਮਤ ਨਹੀਂ ਕਰਵਾ ਰਿਹਾ | ਬੇਟ ਇਲਾਕੇ ਦੀਆਂ 10-12 ਪੰਚਾਇਤਾਂ ਨੇ ਜ਼ਿਲ੍ਹਾ ਖਪਤਕਾਰ ਸੁਰੱਖਿਆ ਫੋਰਮ ਵਿਚ ਪਟੀਸ਼ਨ ਦਾਇਰ ਕਰਕੇ ਸੜਕ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ | ਜਦੋਂ ਕਿ ਮਾਣਯੋਗ ਅਦਾਲਤ ਨੇ ਸਬੰਧਿਤ ਵਿਭਾਗ ਨੰੂ ਤਲਬ ਵੀ ਕਰ ਲਿਆ ਹੈ | ਇਸ ਸਬੰਧੀ ਗਰਾਮ ਪੰਚਾਇਤ ਤਾਲਿਬਪੁਰ, ਪੰਡੋਰੀ ਮਹੰਤਾਂ, ਪੱਖੋਵਾਲ, ਨਡਾਲਾ, ਲਾਹੜੀ ਵੀਰਾਂ, ਕੋਟ ਭੱਲਾ, ਛੀਨਾ ਬੇਟ, ਰਸੂਲਪੁਰ ਬੇਟ, ਖਾਰੀਆ ਅਤੇ ਪਿੰਡ ਮੇਘੀਆਂ ਦੀਆਂ ਪੰਚਾਇਤਾਂ ਨੇ ਜ਼ਿਲ੍ਹਾ ਖਪਤਕਾਰ ਸੁਰੱਖਿਆ ਫੋਰਮ ਵਿਚ ਸ਼ਿਕਾਇਤ ਕੀਤੀ ਹੈ ਕਿ ਪਿਛਲੇ ਤਿੰਨ ਚਾਰ ਸਾਲਾ ਤੋਂ ਸੜਕ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ ਅਤੇ ਸੜਕ ਵਿਚਕਾਰ ਡੂੰਘੇ ਟੋਏ ਪੈਣ ਕਾਰਨ ਇਲਾਕੇ ਦੇ ਲੋਕਾਂ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਪੰਚਾਇਤਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਲੋਕ ਨਿਰਮਾਣ ਵਿਭਾਗ ਨੰੂ ਸੜਕ ਦੀ ਫ਼ੌਰੀ ਤੌਰ 'ਤੇ ਮੁਰੰਮਤ ਕਰਵਾਉਣ ਲਈ ਲਿਖਤੀ ਤੇ ਜ਼ੁਬਾਨੀ ਤੌਰ 'ਤੇ ਬੇਨਤੀਆਂ ਕੀਤੀਆਂ ਹਨ | ਪਰ ਰਾਜਨੀਤਿਕ ਦਖ਼ਲ ਅੰਦਾਜ਼ੀ ਕਾਰਨ ਸੜਕ ਦੀ ਕੋਈ ਵੀ ਸਾਰ ਨਹੀਂ ਲਈ ਜਾ ਰਹੀ | ਉਨ੍ਹਾਂ ਕਿਹਾ ਕਿ ਇਸ ਸੜਕ ਰਾਹੀਂ ਲੋਕ ਮੁਕੇਰੀਆਂ, ਜਲੰਧਰ, ਚੰਡੀਗੜ੍ਹ, ਦਿੱਲੀ, ਪੁਰਾਣਾ ਸ਼ਾਲਾ ਸਮੇਤ ਹੋਰ ਥਾਵਾਂ 'ਤੇ ਆਉਂਦੇ ਜਾਂਦੇ ਹਨ, ਜਿਨ੍ਹਾਂ ਨੰੂ ਕਾਫ਼ੀ ਔਕੜਾਂ ਪੇਸ਼ ਆ ਰਹੀਆਂ ਹਨ | ਜਦੋਂ ਕਿ ਜ਼ਿਲ੍ਹਾ ਖਪਤਕਾਰ ਸੁਰੱਖਿਆ ਫੋਰਮ ਦੀ ਸ਼ਿਕਾਇਤ 'ਤੇ ਮਾਣਯੋਗ ਅਦਾਲਤ ਨੇ ਤੁਰੰਤ ਕਾਰਵਾਈ ਕਰਦਿਆਂ ਵਿਭਾਗ ਨੰੂ ਪੱਖ ਪੇਸ਼ ਕਰਨ ਦੀ ਹਦਾਇਤ ਕੀਤੀ ਹੈ |
ਪਿਛਲੀ ਖ਼ਬਰ ਕਾਨੂੰਨ ਵਿਵਸਥਾ ਢਿੱਲੀ ਹੋਣ ਕਾਰਨ ਸਮਾਜ ਵਿਰੋਧੀ ਅਨਸਰ ਸਰਗਰਮ- ਅਕਾਲੀ ਆਗੂ ਬਘੇਲ ਸਿੰਘ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੇ ਪ੍ਰਮਾਤਮਾ ਦਾ ਸੰਕਲਪ ਦੁਨੀਆਂ ਨੂੰ ਦਿੱਤਾ : ਡਾ. ਵਿਜੇ ਸਤਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।