25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਕਾਨੂੰਨ ਵਿਵਸਥਾ ਢਿੱਲੀ ਹੋਣ ਕਾਰਨ ਸਮਾਜ ਵਿਰੋਧੀ ਅਨਸਰ ਸਰਗਰਮ- ਅਕਾਲੀ ਆਗੂ ਬਘੇਲ ਸਿੰਘ

ਅਜੀਤ ਡੈਸਕ 05-11-2025
ਭੈਣੀ ਮੀਆਂ ਖਾਂ, 4 ਨਵੰਬਰ(ਜਸਬੀਰ ਸਿੰਘ ਬਾਜਵਾ)-ਹਲਕਾ ਕਾਦੀਆਂ ਅੰਦਰ ਪ੍ਰਸ਼ਾਸ਼ਨਿਕ ਕਾਨੂੰਨ ਵਿਵਸਥਾ ਢਿੱਲੀ ਹੋਣ ਕਾਰਨ ਸਮਾਜ ਵਿਰੋਧੀ ਅਨਸਰ ਅਕਸਰ ਸਰਗਰਮ ਰਹਿੰਦੇ ਹਨ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਬਘੇਲ ਸਿੰਘ ਮਾਹਲ ਨੇ ਸਾਂਝੇ ਕੀਤੇ | ਸ: ਬਘੇਲ ਸਿੰਘ ਮਾਹਲ ਨੇ ਪ੍ਰਸ਼ਾਸ਼ਨਿਕ ਕਾਨੂੰਨ ਵਿਵਸਥਾ ਉੱਤੇ ਸਵਾਲ ਕਰਦਿਆਂ ਦੋਸ਼ ਲਗਾਏ ਕਿ ਬੇਟ ਇਲਾਕੇ ਦੇ ਵੱਖ-ਵੱਖ ਚਰਚਿਤ ਪਿੰਡਾਂ ਵਿਚ ਕੱਚੀ ਲਾਹਣ ਬਣਾਉਣ ਦਾ ਧੰਦਾ ਜ਼ੋਰਾਂ ਉੱਤੇ ਚੱਲ ਰਿਹਾ ਹੈ | ਬੇਸ਼ੱਕ ਪੁਲਿਸ ਪ੍ਰਸ਼ਾਸ਼ਨ ਵਲੋਂ ਕਈ ਵਾਰ ਵੱਡੇ ਪੱਧਰ ਉੱਤੇ ਛਾਪੇਮਾਰੀ ਕੀਤੀ ਜਾਂਦੀ ਹੈ, ਪਰ ਇਹ ਛਾਪਮਾਰੀ ਹਰ ਵਾਰ ਸਿਰਫ਼ ਲੋਕ ਦਿਖਾਵਾ ਹੀ ਸਾਬਤ ਹੁੰਦੀ ਹੈ, ਕਿਉਂਕਿ ਇਲਾਕੇ ਵਿਚ ਨਾਜਾਇਜ਼ ਸ਼ਰਾਬ ਬਣਾਉਣ ਦਾ ਧੰਦਾ ਬੇਰੋਕ ਟੋਕ ਚਲਦਾ ਰਹਿੰਦਾ ਹੈ | ਇਸ ਧੰਦੇ ਦੇ ਪਿੱਛੇ ਕੰਮ ਕਰਦੇ ਵੱਡੇ ਸਰਗਨਿਆਂ ਤੱਕ ਅਜੇ ਤੱਕ ਕਦੇ ਵੀ ਕੋਈ ਪ੍ਰਸ਼ਾਸ਼ਨਿਕ ਪੜਤਾਲ ਪਹੁੰਚ ਨਹੀਂ ਸਕੀ ਹੈ, ਕਿਉਂਕਿ ਇਥੇ ਮੌਕੇ ਦੀਆਂ ਸਰਕਾਰਾਂ ਨਾਲ ਮਿਲੀਭੁਗਤ ਕਰ ਕੇ ਕਰੋੜਾਂ ਰੁਪਏ ਦਾ ਨਾਜਾਇਜ਼ ਸ਼ਰਾਬ ਬਣਾਉਣ ਅਤੇ ਤਸਕਰ ਕਰਨ ਦਾ ਧੰਦਾ ਲਗਾਤਾਰ ਜਾਰੀ ਰਹਿੰਦਾ ਹੈ | ਇਸ ਦੇ ਨਾਲ ਹੀ ਇਲਾਕੇ ਵਿਚ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਘਟਵਾਨਾਂ ਬਹੁਤ ਵਧ ਗਈਆਂ ਹਨ | ਇਲਾਕੇ ਵਿਚ ਅਕਸਰ ਹੁੰਦੀਆਂ ਚੋਰੀਆਂ ਵਿਚ ਵੀ ਕਈ ਪੱਕੇ ਨਸ਼ੇੜੀਆਂ ਨੂੰ ਲੋਕਾਂ ਵਲੋਂ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ ਜਾ ਚੁੱਕਾ ਹੈ | ਬਘੇਲ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਬੇਸ਼ੱਕ ਯੁੱਧ ਨਸ਼ਿਆਂ ਵਿਰੋਧ ਜਾਰੀ ਹੈ, ਪਰ ਹਕੀਕਤ ਵਿਚ ਜ਼ਮੀਨੀ ਸੱਚਾਈ ਇਹ ਹੈ ਕਿ ਇਹ ਮੁਹਿੰਮ ਤਹਿਤ ਕੀਤੀਆਂ ਜਾ ਰਹੀਆਂ ਕਾਰਵਾਈਆਂ ਵੀ ਦਿਖਾਵਾ ਮਾਤਰ ਸਾਬਤ ਹੋ ਰਹੀਆਂ ਹਨ, ਪਰ ਆਮ ਲੋਕਾਂ ਵਿਚ 'ਆਪ' ਸਰਕਾਰ ਵਿਰੁੱਧ ਅਸੰਤੁਸ਼ਟੀ ਵਧਦੀ ਜਾ ਰਹੀ ਹੈ, ਜਿਸ ਦਾ ਖ਼ਮਿਆਜ਼ਾ ਆਉਣ ਵਾਲੇ ਸਮੇਂ ਵਿਚ ਭਗਵੰਤ ਮਾਨ ਸਰਕਾਰ ਨੂੰ ਭੁਗਤਣਾ ਪਵੇਗਾ |
ਪਿਛਲੀ ਖ਼ਬਰ ਮੁਕੇਰੀਆਂ ਸੜਕ 'ਤੇ ਸੇਮ ਨਾਲੇ ਦੀ ਰੇਲਿੰਗ ਟੁੱਟਣ ਕਾਰਨ ਹਾਦਸਿਆਂ ਦਾ ਡਰ ਅਗਲੀ ਖ਼ਬਰ ਪੁਰਾਣਾ ਸ਼ਾਲਾ ਤੇ ਪੰਡੋਰੀ ਧਾਮ ਦੀ ਖਸਤਾ ਸੜਕ ਨੰੂ ਲੈ ਕੇ ਪਟੀਸ਼ਨ ਦਾਇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।